ਐੱਚ. ਐੱਮ. ਵੀ. ਕਾਲਜੀਏਟ ਸਕੂਲ ਨੇ ਕਰਵਾਇਆ ਸਕਸ਼ਮ ਪ੍ਰੋਗਰਾਮ

0
51

ਜਲੰਧਰ (ਹਰਪ੍ਰੀਤ ਕਾਹਲੋਂ) ਹੰਸਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਵਲੋਂ ਪਿ੍ੰਸੀਪਲ ਪ੍ਰੋ. ਡਾ. ਅਜੇ ਸਰੀਨ ਦੀ ਦੇਖ-ਰੇਖ ਹੇਠ ਸਕਸ਼ਮ ਪ੍ਰੋਗਰਾਮ ਕਰਵਾਇਆ ਗਿਆ | ਇਸ ਆਨਲਾਈਨ ਸੈਸ਼ਨ ‘ਚ 200 ਵਿਦਿਆਰਥਣਾਂ ਨੇ ਭਾਗ ਲਿਆ | ਪਹਿਲੇ ਦਿਨ ਦੀ ਵਰਕਸ਼ਾਪ ‘ਚ ਬਤੌਰ ਰਿਸੋਰਸਪਰਸਨ ਸ੍ਰੀਮਤੀ ਗੁਰਦੀਪ ਮੌਜੂਦ ਸਨ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵਿਭਿੰਨ ਪ੍ਰਕਾਰ ਦੀ ਪੇਂਟਿੰਗ ਦੀ ਜਾਣਕਾਰੀ ਦਿੱਤੀ | ਦੂਸਰੇ ਦਿਨ ਦੀ ਰਿਸੋਰਸਪਰਸਨ ਸ੍ਰੀਮਤੀ ਦਿਵਿਆ ਚੱਢਾ ਸਨ | ਵਿਦਿਆਰਥਣਾਂ ਨੇ ਉਨ੍ਹਾਂ ਤੋਂ ਵਿਭਿੰਨ ਤਰ੍ਹਾਂ ਦੇ ਪਕਵਾਨ ਬਣਾਉਣੇ ਸਿੱਖੇ | ਤੀਸਰੇ ਦਿਨ ਦੀ ਰਿਸੋਰਸ ਪਰਸਨ ਡਾ. ਪੂਜਾ ਮਿਨਹਾਸ ਸਨ | ਵਿਦਿਆਰਥਣਾਂ ਨੇ ਉਨ੍ਹਾਂ ਤੋਂ ਫੋਕ ਡਾਂਸ ਅਤੇ ਐਰੋਬਿਕਸ ਸਿੱਖੇ | ਚੌਥੇ ਦਿਨ ਹਰਪ੍ਰੀਤ ਨੇ ਯੋਗਾ ਅਤੇ ਮੈਡੀਟੇਸ਼ਨ ਦੇ ਤਰੀਕੇ ਸਿਖਾਏ | ਪੰਜਵੇਂ ਦਿਨ ਰਸ਼ਮੀ ਸੇਠੀ ਨੇ ਆਪਣੀ ਭਾਸ਼ਾ ਵਿਚ ਸੁਧਾਰ ਦੇ ਟਿਪਸ ਦਿੱਤੇ | ਅੰਤਿਮ ਦਿਨ ਬਤੌਰ ਰਿਸੋਰਸਪਰਸਨ ਸਮਰੀਤ ਕੌਰ ਅਟਵਾਲ ਨੇ ਵਿਦਿਆਰਥਣਾਂ ਨੂੰ ਪ੍ਰੈਕਟੀਕਲ ਸੈਸ਼ਨ ਦੇ ਮਾਧਿਅਮ ਨਾਲ ਜੀਵਨ ‘ਚ ਗਰੈਟੀਟਿਊਟ ਦੀ ਮਹੱਤਤਾ ਦੱਸੀ | ਅੰਤ ‘ਚ ਸਕੂਲ ਕੋਆਰਡੀਨੇਟਰ ਮੀਨਾਕਸ਼ੀ ਸਿਆਲ ਨੇ ਸਾਰੇ ਬੁਲਾਰਿਆਂ ਦਾ ਧੰਨਵਾਦ ਕੀਤ | ਪਿੰ੍ਰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਗਲੋਬਲ ਸਿਟੀਜ਼ਨ ਬਣਨ ਲਈ ਪ੍ਰੇਰਿਤ ਕੀਤਾ |