94.97 ਸਕੀਮ ਦੇ ਅਲਾਟੀਆਂ ਨੂੰ 16 ਤੋਂ ਪਹਿਲਾਂ ਅਦਾਇਗੀ ਕਰਨ ਦੇ ਆਦੇਸ਼

0
59
ਜਲੰਧਰ (ਹਰਪ੍ਰੀਤ ਕਾਹਲੋਂ) ਸੁੂਰੀਆ ਐਨਕਲੇਵ ਐਕਸਟੈਨਸ਼ਨ 94.97 ਏਕੜ ਸਕੀਮ ਦੇ 13 ਅਲਾਟੀਆਂ ਦੇ ਬਣਦੇ ਕਰੋੜਾਂ ਰੁਪਏ ਦੀ ਰਕਮ ਦੀ ਅਦਾਇਗੀ ਨਾ ਕਰਨ ਦੇ ਮਾਮਲੇ ‘ਚ ਰਾਜ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ ਅਲਾਟੀਆਂ ਦੀ ਰਹਿੰਦੀ ਕਰੋੜਾਂ ਰੁਪਏ ਦੀ ਰਕਮ 16 ਜੁਲਾਈ ਤੱਕ ਦੇਣ ਦੇ ਆਦੇਸ਼ ਦਿੱਤੇ ਹਨ ਅਤੇ ਇਸ ਤਾਰੀਖ਼ ਤੱਕ ਅਦਾਇਗੀ ਨਾ ਦੇਣ ‘ਤੇ ਟਰੱਸਟ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਹੋ ਸਕਦੇ ਹਨ | ਇਸ ਸਕੀਮ ਦੇ 13 ਅਲਾਟੀਆਂ ਨੂੰ ਕਰੀਬ ਕਰੋੜਾਂ ਦੀ ਰਕਮ ਦੀ ਅਦਾਇਗੀ ਨਹੀਂ ਦਿੱਤੀ ਗਈ ਸੀ ਤੇ ਇਸ ਦੀ ਅਦਾਇਗੀ ਲਈ ਕੋਈ ਅਮਲ ਨਾ ਕਰਨ ਕਰਕੇ ਵੀ ਰਾਜ ਕਮਿਸ਼ਨ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਸੀ, ਇਸ ਲਈ ਰਾਜ ਕਮਿਸ਼ਨ ਨੇ ਦਫਤਰ ਨੂੰ ਰਕਮ ਜਾਰੀ ਕਰਨ ਲਈ ਸਮਾਂਬੱਧ ਕੀਤਾ ਹੈ | ਟਰੱਸਟ ਨੇ ਅਲਾਟੀਆਂ ਨੂੰ ਅਦਾਇਗੀ ਕਰਨ ਦੇ ਆਦੇਸ਼ਾਂ ਦੇ ਖ਼ਿਲਾਫ਼ ਕੌਮੀ ਕਮਿਸ਼ਨ ‘ਚ ਅਪੀਲ ਪਾਈ ਸੀ ਪਰ ਉਸ ਮਾਮਲੇ ਵਿਚ ਸਾਰੀਆਂ ਅਪੀਲਾਂ ਖ਼ਾਰਿਜ ਹੋ ਗਈਆਂ ਸਨ ਅਤੇ ਜਿਨ੍ਹਾਂ 13 ਅਲਾਟੀਆਂ ਨੂੰ ਪਲਾਟ ਨਾ ਮਿਲਣ ‘ਤੇ ਅਦਾਇਗੀ ਨਹੀਂ ਹੋਈ ਸੀ ਤੇ ਉਨ੍ਹਾਂ ਦੇ ਹੱਕ ਵਿਚ ਹੁਣ ਫ਼ੈਸਲਾ ਹੋਇਆ ਹੈ, ਉਨ੍ਹਾਂ ‘ਚ ਜਸਵਿੰਦਰ ਸਿੰਘ ਵਿਰਦੀ 200 ਗਜ, ਤੇਗ਼ ਚੰਦ ਬਠਿੰਡਾ, ਅਰਚਿਤ ਗੁਪਤਾ, ਪੂਜਾ ਗਰਗ, ਮਿੰਟੂ ਸੂਦ, ਮਨੋਜ ਬਾਂਸਲ, ਪਰਮਪਾਲ ਸਿੰਘ, ਹਰਪਾਲ ਸਿੰਘ, ਅਲਕਾ ਜਿੰਦਲ, ਕੁਸਮ ਕੁਮਾਰ, ਨਵਨੀਤ, ਜਤਿੰਦਰ ਪਾਲ ਸਿੰਘ ਸ਼ਾਮਿਲ ਹੈ | ਚੇਤੇ ਰਹੇ ਕਿ ਇਨ੍ਹਾਂ ਅਲਾਟੀਆਂ ਨੂੰ ਟਰੱਸਟ ਵਲੋਂ ਕੁਝ ਅਦਾਇਗੀ ਹੋ ਚੁੱਕੀ ਹੈ ਤੇ ਕੁਝ ਅਦਾਲਤ ਵਿਚ ਵੀ ਪਈ ਹੈ | ਦੂਜੇ ਪਾਸੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਹੁਣ ਤੱਕ ਟਰੱਸਟ ਦੀਆਂ ਕਾਲੋਨੀਆਂ ਦੇ ਅਲਾਟੀਆਂ ਦਾ ਟਰੱਸਟ 60 ਕਰੋੜ ਰੁਪਏ ਦੀ ਅਦਾਇਗੀ ਕਰ ਚੁੱਕਾ ਹੈ | ਇਸ ਸਕੀਮ ਦੇ ਅਲਾਟੀਆਂ ਦੀ ਅਦਾਇਗੀ 16 ਤੋਂ ਪਹਿਲਾਂ-ਪਹਿਲਾਂ ਕਰ ਦਿੱਤੀ ਜਾਵੇਗੀ |