ਕੈਨੇਡਾ ਤੇ ਅਮਰੀਕਾ ’ਚ ਭਿਆਨਕ ਗਰਮੀ, ਜਾ ਰਹੀ ਲੋਕਾਂ ਦੀ ਜਾਨ

0
76

ਓਟਾਵਾ (TLT) ਕੈਨੇਡਾ ਤੇ ਅਮਰੀਕਾ ’ਚ ਜਿਥੇ ਗਰਮੀ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਓਥੇ ਹੀ ਭਿਆਨਕ ਗਰਮੀ ਨਾਲ ਕਾਫੀ ਗਿਣਤੀ ’ਚ ਲੋਕ ਦਮ ਵੀ ਤੋੜ ਰਹੇ ਹਨ। ਹੁਣ ਖ਼ਬਰ ਹੈ ਕਿ ਕੈਨੇਡਾ ’ਚ ਭਿਆਨਕ ਗਰਮੀ ਦੇ ਚੱਲਦੇ ਘੱਟ ਤੋਂ ਘੱਟ 233 ਲੋਕਾਂ ਨੇ ਦਮ ਤੋੜ ਦਿੱਤਾ ਹੈ।
ਮੀਡੀਆ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਇਲਾਕੇ ’ਚ ਲਗਾਤਾਰ ਤੀਜੇ ਦਿਨ ਤਾਪਮਾਨ 49.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਹਫ਼ਤੇ ਪਹਿਲੇ ਦੇਸ਼ ’ਚ ਪਾਰਾ 45 ਡਿਗਰੀ ਸੈਲਸੀਅਸ ਦੇ ਪਾਰ ਨਹੀਂ ਪਹੁੰਚਿਆ ਸੀ। ਮੰਨਿਆ ਜਾ ਰਿਹਾ ਹੈ ਉੱਤਰੀ-ਪੱਛਮੀ ਅਮਰੀਕਾ ਤੇ ਕੈਨੇਡਾ ’ਚ ਉੱਚ ਦਬਾਅ ਦਾ ਖੇਤਰ ਬਣਨ ਦੀ ਵਜ੍ਹਾ ਨਾਲ ਦੋਵੇਂ ਹੀ ਦੇਸ਼ਾਂ ’ਚ ਲੂ ਚੱਲ ਰਹੀ ਹੈ।
ਲੋਕਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਂਕੁਵਰ ਦੇ ਲੋਕਾਂ ਦਾ ਕਹਿਣਾ ਹੈ ਕਿ ਘਰ ਤੋਂ ਬਾਹਰ ਜਾਣਾ ਲਗਪਗ ਅਸੰਭਵ ਹੋ ਗਿਆ ਹੈ। ਉਧਰ ਗਰਮੀ ਦੇ ਚੱਲਦੇ ਅਮਰੀਕਾ ’ਚ ਵੀ ਦਿਨ ਦਾ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਵਧ ਦਰਜ ਕੀਤਾ ਰਿਹਾ ਹੈ।