ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ILETS ਦੇ ਕੋਰਸ ਲਈ ਦਾਖ਼ਲਾ ਸ਼ੁਰੂ

0
51

ਜਲੰਧਰ (ਰਮੇਸ਼ ਗਾਬਾ)
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਕਰਨਲ ਦਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਜਲੰਧਰ ਵਿਖੇ IELTS (International English Language Testing System ) ਦੇ ਕੋਚਿੰਗ ਸੈਂਟਰ ਵਿੱਚ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਦੋਆਬਾ ਖੇਤਰ ਦੇ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਜਾਣ ਦੇ ਵਧ ਰਹੇ ਰੁਝਾਨ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵੱਲੋਂ ਚਲਾਏ ਜਾਣ ਵਾਲੇ ਸੈਂਟਰ ਵਿੱਚ ਯੋਗ ਤੇ ਤਜਰਬੇਕਾਰ ਵਿਸ਼ਾ ਮਾਹਰ ਇੰਸਟਰੱਕਟਰ ਵੱਲੋਂ ਸਿਖਿਆਰਥੀਆਂ ਨੂੰ IELTS ਦੀ ਕੋਚਿੰਗ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਂਟਰ ਵਿੱਚ IELTS ਕੋਰਸ ਲਈ ਸਾਬਕਾ ਸੈਨਿਕਾਂ, ਉਨ੍ਹਾਂ ਦੀਆਂ ਵਿਧਵਾਵਾਂ ਤੇ ਆਸ਼ਰਿਤਾਂ ਦਾ ਦਾਖਲਾ ਪਹਿਲ ਦੇ ਆਧਾਰ ‘ਤੇ ਹੋਵੇਗਾ ਅਤੇ ਖਾਲੀ ਸੀਟਾਂ ਹੋਣ ਦੀ ਹਾਲਤ ਵਿੱਚ ਇਹ ਸਿਵਲੀਅਨ ਸਿਖਿਆਰਥੀਆਂ ਵਿਚੋਂ ਭਰੀਆਂ ਜਾਣਗੀਆਂ। ਇਹ ਕੋਰਸ ਬਹੁਤ ਘੱਟ ਫੀਸਾਂ ‘ਤੇ ਕਰਵਾਇਆ ਜਾਵੇਗਾ। ਉਨ੍ਹਾਂ ਸਾਬਕਾਂ ਸੈਨਿਕਾਂ, ਉਨ੍ਹਾਂ ਦੀਆਂ ਵਿਧਵਾਵਾਂ ਤੇ ਆਸ਼ਰਿਤਾਂ ਨੂੰ ਇਸ ਕੋਰਸ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਸ਼ਾਸਤਰੀ ਮਾਰਕੀਟ, ਜਲੰਧਰ ਦੇ ਟੈਲੀਫੋਨ ਨੰ: 0181-2455423/98154-65556 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।