ਭਾਰਤ ਦੇ ਕਈ ਹਿੱਸਿਆਂ ’ਚ ਟਵਿੱਟਰ ਸੇਵਾ ਰੁਕੀ, ਯੂਜ਼ਰਜ਼ ਹੋ ਰਹੇ ਹਨ ਪਰੇਸ਼ਾਨ

0
55

ਨਵੀਂ ਦਿੱਲੀ (tlt) ਮਾਇਕਰੋ ਬਲਾਗਿੰਗ ਸਾਈਟ ਟਵਿੱਟਰ ਨੇ ਅੱਜ ਸਵੇਰੇ ਲਗਪਗ 9.33 ਵਜੇ ਭਾਰਤ ਦੇ ਕਈ ਹਿੱਸਿਆਂ ਵਿਚ ਕੰਮ ਕਰਨਾ ਬੰਦ ਕਰ ਦਿੱਤਾ। ਭਾਰਤ ਤੋਂ ਇਲਾਵਾ ਕਈ ਹੋਰ ਦੇਸ਼ਾਂ ਵਿਚ ਵੀ ਟਵਿੱਟਰ ਡਾਊਨ ਹੋਣ ਦੀਆਂ ਖਬਰਾਂ ਆਈਆਂ ਹਨ। ਯੂਜ਼ਰਜ਼ ਸ਼ਿਕਾਇਤ ਕਰ ਰਹੇ ਹਨ ਕਿ ਟਵਿੱਟਰ ਪੇਜ਼ ਲੋਡ ਨਹੀਂ ਹੋ ਰਿਹਾ ਹੈ। ਨਾਲ ਹੀ ਰਿਪੋਰਟ ਮੁਤਾਬਕ ਟਵਿੱਟਰ ’ਤੇ ਕੀਤੇ ਜਾਣ ਵਾਲੇ ਟਵੀਟ ਪ੍ਰੋਫਾਈਲ ’ਤੇ ਨਹੀਂ ਲੋਡ ਹੋ ਰਹੇ। ਉਥੇ ਕੁਝ ਯੂਜ਼ਰਜ਼ ਰੀ ਟਵੀਟ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਹਾਲਾਂਕਿ ਬਾਅਦ ਵਿਚ ਸਮੱਸਿਆ ਨੂੰ ਸੁਧਾਰ ਲਿਆ ਗਿਆ ਪਰ ਅਜੇ ਵੀ ਵੈਬ ਵਰਜਨ ਵਿਚ ਪ੍ਰੋਫਾਈਲਜ਼ ’ਤੇ ਟਵਿੱਟਰ ਪੋਸਟ ਨਹੀਂ ਲੋਡ ਹੋ ਰਿਹਾ। ਟਵਿੱਟਰ ਨੇ ਦੱਸਿਆ ਕਿ ਇਸ ਨੂੰ ਠੀਕ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਭਾਰਤ ਦੇ ਕਈ ਹਿੱਸਿਆਂ ਵਿਚ ਟਵਿੱਟਰ ਨੇ ਮੁਡ਼ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਦਕਿ ਕੁਝ ਹਿੱਸਿਆਂ ਵਿਚ ਅਜੇ ਵੀ ਟਵਿੱਟਰ ਦੇ ਇਸਤੇਮਾਲ ਵਿਚ ਦਿੱਕਤ ਆ ਰਹੀ ਹੈ।

ਟਵਿੱਟਰ ਦੀ ਮੰਨੀਏ ਤਾਂ ਜਲਦ ਹੀ ਇਸ ਸਮੱਸਿਆ ਨੂੰ ਠੀਕ ਕਰ ਲਿਆ ਜਾਵੇਗਾ। ਟਵਿੱਟਰ ਨੇ ਯੂਜ਼ਰਜ਼ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਹਾਲਾਂਕਿ ਟਵਿੱਟਰ ਪੋਸਟ ਦੇ ਪ੍ਰੋਫਾਈਲ ਪੇਜ਼ ’ਤੇ ਨਾ ਦਿਖਣ ਪਿਛੇ ਕੀ ਕਾਰਨ ਹੈ, ਫਿਲਹਾਲ ਇਸ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਨਵੇਂ ਆਈਟੀ ਨਿਯਮਾਂ ਨੂੰ ਮੰਨਣ ’ਤੇ ਟਵਿੱਟਰ ਖਿਲਾਫ ਸਖਤ ਕਾਰਵਾਈ ਦਾ ਲਗਾਤਾਰ ਸੰਦੇਸ਼ ਦਿੱਤਾ ਜਾ ਰਿਹਾ ਹੈ।