ਟਰਾਂਸਫ਼ਾਰਮਰ ਤੋਂ ਹੋਏ ਸ਼ਾਟ ਸਰਕਟ ਕਾਰਨ ਥੱਲੇ ਪਏ ਕਬਾੜ ਨੂੰ ਲੱਗੀ ਅੱਗ

0
55

ਪਟਿਆਲਾ (tlt) – ਪਟਿਆਲਾ ਤੋਂ 25 ਕਿੱਲੋਮੀਟਰ ਦੂਰ ਦੇਵੀਗੜ੍ਹ ਦੇ ਮੁੱਖ ਬਾਜ਼ਾਰ ‘ਚ ਅੱਜ ਸਵੇਰੇ 9 ਵਜੇ ਦੇ ਕਰੀਬ ਕਥਿਤ ਤੌਰ ‘ਤੇ ਟਰਾਂਸਫ਼ਾਰਮਰ ਤੋਂ ਹੋਏ ਸ਼ਾਟ ਸਰਕਟ ਕਾਰਨ ਥੱਲੇ ਪਏ ਕਬਾੜ ਨੂੰ ਅੱਗ ਲੱਗ ਗਈ। ਅੱਗ ਇਨ੍ਹੀਂ ਜ਼ਿਆਦਾ ਭਿਆਨਕ ਸੀ ਕਿ ਤਕਰੀਬਨ 100 ਮੀਟਰ ਦੀ ਦੂਰੀ ਤੱਕ ਅੱਗ ਦਾ ਸੇਕ ਪਹੁੰਚ ਰਿਹਾ ਸੀ ਅਤੇ ਰਾਹਗੀਰਾਂ ਨੂੰ ਲੰਘਣ ਵਿਚ ਵੀ ਮੁਸ਼ਕਲ ਆ ਰਹੀ ਸੀ। ਅੱਗ ‘ਤੇ ਕਾਬੂ ਪਾਉਣ ਲਈ ਪਟਿਆਲਾ ਤੋਂ ਤਿੰਨ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ।