ਭਾਰਤੀ ਕੋਸਟ ਗਾਰਡ ਵਿੱਚ ਭਰਤੀ ਹੋਣ ਦੇ ਚਾਹਵਾਨਾਂ ਨੂੰ ਮੁਫ਼ਤ ਸਿਖਲਾਈ ਦੇਵੇਗਾ ਸੀ ਪਾਈਟ ਕੈਂਪ

0
59

ਮੋਗਾ (TLT) ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਸੀ ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਆਪਣੇ ਮਾਹਿਰ ਸਟਾਫ਼ ਨਾਲ ਬੇਰੋਜ਼ਗਾਰ ਬੱਚਿਆਂ ਨੂੰ ਰੱਖਿਆ ਬਲਾਂ ਦੀ ਸਰੀਰਿਕ ਅਤੇ ਲਿਖਤੀ ਤਿਆਰੀ ਬਿਲਕੁਲ ਮੁਫ਼ਤ ਵਿੱਚ ਕਰਵਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਯੋਗ ਉਮੀਦਵਾਰਾਂ ਨੂੰ ਰੋਜ਼ਗਾਰ ਪ੍ਰਾਪਤ ਹੋ ਸਕੇ।ਇਨ੍ਹਾਂ ਸ਼ਬਦਾਂ ਨੂੰ ਪ੍ਰਗਟਾਉਂਦਿਆਂ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ( ਫਿਰੋਜ਼ਪੁਰ ) ਦੇ ਕੈਂਪ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਹੁਣ ਭਾਰਤੀ ਕੋਸਟ ਗਾਰਡ ਦੀ ਭਰਤੀ ਲਈ  ਵੀ ਇਸ ਕੈਂਪ ਵੱਲੋਂ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕੋਸਟ ਗਾਰਡ ਦੀ ਭਰਤੀ 350 ਆਸਾਮੀਆਂ ਉੱਪਰ ਕੀਤੀ ਜਾਣੀ ਹੈ।  ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਆ ਰਹੀ ਭਾਰਤੀ ਕੋਸਟ ਗਾਰਡ ਵਿੱਚ ਅਪਲਾਈ ਕਰਨ ਲਈ ਮਿਤੀ 19 ਜੂਨ 2021 ਤੋਂ 25 ਜੂਨ 2021 ਦੇ ਹਫ਼ਤਾਵਰੀ ਰੋਜ਼ਗਾਰ ਸਮਾਚਾਰ (ਇਮਪਲਾਏਮੈਂਟ ਨਿਊਜ਼) ਅਖਬ਼ਾਰ ਦੇ ਪੰਨਾ ਨੰ: 26 ਅਤੇ 27 ਤੋਂ ਜਾਣਕਾਰੀ ਪ੍ਰਾਪਤ ਕਰਕੇ ਆਨ ਲਾਈਨ ਅਪਲਾਈ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਵਾਲੇ ਉਮਦਵਾਰਾਂ ਨੂੰ ਇਸ ਭਰਤੀ ਦੀ ਤਿਆਰੀ ਬਿਲਕੁਲ ਮੁਫ਼ਤ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਲ੍ਹਾ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਦੇ ਭਰਤੀ ਹੋਣ ਦੇ ਚਾਹਵਾਨ  ਯੁਵਕ ਜਿਨ੍ਹਾਂ ਨੇ ਆਨ ਲਾਈਨ ਅਪਲਾਈ ਕੀਤਾ ਹੈ , ਉਹ ਆਪਣੀ ਰਜਿਸਟ੍ਰੇਸ਼ਨ  94638-31615, 70093-17626, 83601-63527  ਨੰਬਰਾਂ ਤੇ ਕਰਵਾ ਸਕਦੇ ਹਨ।ਉਨ੍ਹਾਂ ਬੇਰੋਜ਼ਗਾਰ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਇਸ ਮੁਫ਼ਤ ਤਿਆਰੀ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।