ਖੇਤੀ ਲਈ 8 ਘੰਟੇ ਬਿਜਲੀ ਨਾ ਦੇਣ ‘ਤੇ ਕਿਸਾਨਾਂ ਨੇ ਲਾਇਆ ਧਰਨਾ

0
64

ਗੁਰੂ ਹਰਸਹਾਏ (TLT) ਝੋਨੇ ਦੀ ਫ਼ਸਲ ਲਈ ਪੂਰੀ 8 ਘੰਟੇ ਲਾਈਟ ਨਾ ਦੇਣ ਤੋਂ ਖ਼ਫ਼ਾ ਹੋਏ ਵੱਖ-ਵੱਖ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਫ਼ਿਰੋਜ਼ਪੁਰ ਫ਼ਾਜ਼ਿਲਕਾ ਜੀ.ਟੀ. ਰੋਡ ‘ਤੇ ਗੁਰਦੁਆਰਾ ਪਰਗਟ ਸਾਹਿਬ ਨੇੜੇ ਚੱਕ ਬੁਢੇ ਸ਼ਾਹ ਗਰਿੱਡ ਖ਼ਿਲਾਫ਼ ਧਰਨਾ ਲਾ ਦਿੱਤਾ ਤੇ ਪਾਵਰ ਕਾਮ ਅਤੇ ਸਰਕਾਰ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੱਸਿਆ ਕਿ ਖੇਤੀ ਲਈ ਪੂਰੀ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ। ਝੋਨੇ ਦੀ ਫ਼ਸਲ ਪਾਣੀ ਖੁਣੋ ਸੁਕ ਕੇ ਬਰਬਾਦ ਹੋ ਰਹੀ ਹੈ।