ਕਪੂਰਥਲਾ ਦੇ 34 ਪਿੰਡਾਂ ਅੰਦਰ ਵੈਕਸੀਨੇਸ਼ਨ 100 ਫੀਸਦੀ ਹੋਈ

0
41

ਜਿਲ੍ਹੇ ਅੰਦਰ ਵੈਕਸੀਨੇਸ਼ਨ ਦੀ ਗਿਣਤੀ ਵੀ 2 ਲੱਖ ਦੇ ਕਰੀਬ ਪੁੱਜੀ

ਕਪੂਰਥਲਾ (TLT) ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਕਪੂਰਥਲਾ ਜਿਲ੍ਹੇ ਦੇ ਅਨੇਕਾਂ ਪਿੰਡਾਂ ਨੇ 45 ਸਾਲ ਉਮਰ ਤੋਂ ਉੱਪਰ 100 ਫੀਸਦੀ ਵੈਕਸੀਨੇਸ਼ਨ ਨਾਲ ਮਿਸਾਲ ਕਾਇਮ ਕੀਤੀ ਹੈ। 16 ਜਨਵਰੀ 2021 ਨੂੰ ਕੇਵਲ ਸਿਹਤ ਵਰਕਰਾਂ ਲਈ ਸ਼ੁਰੂ ਕੀਤੀ ਗਈ ਵੈਕਸੀਨੇਸ਼ਨ ਦਾ ਦਾਇਆ ਹੌਲੀ-ਹੌਲੀ ਵਧਦਾ ਗਿਆ, ਜਿਸ ਨਾਲ ਹੁਣ ਤੱਕ ਕਪੂਰਥਲਾ ਜਿਲ੍ਹੇ ਅੰਦਰ ਬੀਤੇ ਕੱਲ੍ਹ ਤੱਕ 197468 ਲੋਕਾਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। 

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪਹਿਲਾਂ ਸਭ ਤੋਂ ਵੱਧ ਖਤਰੇ ਵਾਲੇ ਉਮਰ ਵਰਗ 45 ਸਾਲ ਤੋਂ ਉੱਪਰ ਦੇ ਲੋਕਾਂ ਦੀ ਵੈਕਸੀਨੇਸ਼ਨ ਵੱਲ ਵਧੇਰੇ ਤਵੱਜ਼ੋਂ ਦਿੱਤੀ ਗਈ, ਜਿਸ ਨਾਲ ਜਿਲ੍ਹੇ ਦੇ 34 ਪਿੰਡਾਂ, ਕਸਬਿਆਂ ਵਿਚ 100 ਫੀਸਦੀ ਵੈਕਸੀਨੇਸ਼ਨ ਹੋ ਗਈ ਹੈ। ਇਨ੍ਹਾਂ ਵਿਚ ਜੱਲੋਵਾਲ ਵਿਖੇ ਕੁੱਲ ਆਬਾਦੀ 172, ਰਾਮਪੁਰ 70, ਬਣਾਂਵਾਲੀ ਪੁਰ 185, ਮੁੱਦੋਕੇ 50, ਮਾਛੀਪਾਲ 95, ਆਲਮਗੀਰ 4375, ਬਾਬਾ ਜਵਾਲਾ ਸਿੰਘ ਨਗਰ 12, ਮੁਹੱਲਾ ਸਿੱਖਾਂ 9, ਰਾਣੀਆਂ ਜੈਨੀਆਂ ਮੁਹੱਲਾ 8, ਕਾਜੀ ਬਾਗ 19, ਘੱਗ 84, ਲੰਮੇ 413, ਖੁੱਸੋਵਾਲ 63, ਮੰਡੀ ਰੋੜ 102, ਕਾਂਜਲੀ 189, ਲੱਖਣ ਕੇ ਖੁਰਦ 130, ਹਮੀਰਾ 810, ਮੁਰਾਰ 513, ਦਿਆਲਪੁਰ 663, ਦਬੁਰਜੀ 150, ਭੀਲਾਂ 150, ਨੂਰਪੁਰ ਰਾਜਪੂਤਾਂ 50, ਵਿਜੋਲਾ 80, ਸੰਗੋਵਾਲ 80, ਬਾਗੜੀਆਂ 280, ਅਕਾਲਾਂ 282, ਫਿਰੋਜ ਸੰਗੋਵਾਲ 248, ਕਿਰਪਾਲਪੁਰ 352 ਲੋਕਾਂ ਦੀ ਵੈਕਸੀਨੇਸ਼ਨ ਹੋ ਗਈ ਹੈ। 

ਉਨਾਂ ਕਿਹਾ ਕਿ ਵਰਤਮਾਨ ਸਮੇਂ ਪੰਜਾਬ ਸਰਕਾਰ ਵਲੋਂ ਐਲਾਨੇ ‘ਟਾਰਗੈਟ ਗਰੁੱਪਾਂ’ ਦੀ ਵੈਕਸੀਨੇਸ਼ਨ ਜ਼ੋਰਾਂ ’ਤੇ ਚੱਲ ਰਹੀ ਹੈ, ਜਿਸ ਤਹਿਤ ਦੁਕਾਨਦਾਰ, ਵਿਦਿਆਰਥੀ ਆਦਿ ਪ੍ਰਮੁੱਖ ਹਨ। ਉਨ੍ਹਾਂ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਦੁਕਾਨਦਾਰ ਐਸੋਸੀਏਸਨਾਂ, ਵਪਾਰ ਮੰਡਲਾਂ ਨਾਲ ਮੀਟਿੰਗਾਂ ਕਰਕੇ ਦੁਕਾਨਦਾਰ ਤੇ ਉਨ੍ਹਾਂ  ਨਾਲ ਕੰਮ ਕਰਦੇ ਲੋਕਾਂ ਦੀ ਵੈਕਸੀਨੇਸਨ ਜਲਦ ਕਰਵਾਉਣ।