ਜਗਜੀਤ ਡੋਗਰਾ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਪੰਜਾਬ ਪ੍ਰਧਾਨ ਬਣੇ, ਦੀਨਾਨਾਥ ਮੌਦਗਿਲ ਨੂੰ ਸੂਬਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਮਿਲੀ

0
138

ਰਾਜੇਸ਼ ਥਾਪਾ ਬਣੇ ਜਲੰਧਰ ਪ੍ਰਧਾਨ ਅਤੇ ਵਿਕਾਸ ਮੌਦਗਿਲ ਨੂੰ ਜਨਰਲ ਸੱਕਤਰ ਬਣਾਇਆ ਗਿਆ
ਜਲੰਧਰ (ਰਮੇਸ਼ ਗਾਬਾ)
ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੀ ਇਕ ਅਹਿਮ ਮੀਟਿੰਗ ਅੱਜ ਜਲੰਧਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸੀਨੀਅਰ ਪੱਤਰਕਾਰ ਜਗਜੀਤ ਸਿੰਘ ਡੋਗਰਾ (ਦੈਨਿਕ ਸਵੇਰ) ਨੂੰ ਐਸੋਸੀਏਸ਼ਨ ਦਾ ਪੰਜਾਬ ਪ੍ਰਧਾਨ ਬਣਾਇਆ ਗਿਆ।
ਜਦੋਂ ਕਿ ਸੀਨੀਅਰ ਪੱਤਰਕਾਰ ਦੀਨਾਨਾਥ ਮੌਦਗਿਲ (ਹਿੰਦੀ ਮਿਲਾਪ) ਨੂੰ ਪੰਜਾਬ ਦਾ ਜਨਰਲ ਸੱਕਤਰ ਚੁਣਿਆ ਗਿਆ। ਇਸ ਦੇ ਨਾਲ ਹੀ ਰਾਜੇਸ਼ ਥਾਪਾ (ਨਵਾਂ ਜ਼ਮਾਨਾ) ਨੂੰ ਜਲੰਧਰ ਪ੍ਰਧਾਨ ਬਣਾਇਆ ਗਿਆ ਅਤੇ ਵਿਕਾਸ ਮੌਦਗਿਲ (ਮੇਰਾ ਭਾਰਤ) ਨੂੰ ਜਨਰਲ ਸੱਕਤਰ ਬਣਾਇਆ ਗਿਆ। ਇਸ ਮੌਕੇ ਜਗਜੀਤ ਡੋਗਰਾ ਨੇ ਕਿਹਾ ਕਿ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਇੱਕ ਰਜਿਸਟਰਡ ਸੰਸਥਾ ਹੈ ਅਤੇ ਇਸ ਸੰਗਠਨ ਨੇ ਹਮੇਸ਼ਾਂ ਪੱਤਰਕਾਰਾਂ ਦੀ ਭਲਾਈ ਅਤੇ ਅਧਿਕਾਰਾਂ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਪੱਤਰਕਾਰਾਂ ਦੀ ਆਵਾਜ਼ ਬੁਲੰਦ ਕਰਨਾ ਹੈ ਅਤੇ ਭਵਿੱਖ ਵਿੱਚ ਵੀ ਇਸ ਆਵਾਜ਼ ਨੂੰ ਉੱਚਾ ਰੱਖਿਆ ਜਾਵੇਗਾ। ਅੱਜ ਮੀਟਿੰਗ ਦੌਰਾਨ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਸ ਮੌਕੇ ਰਮੇਸ਼ ਗਾਬਾ, ਸੁਮਿਤ ਮਹੇਂਦਰੂ, ਸ਼ਿਵ ਕੁਮਾਰ, ਪਵਨ ਕੁਮਾਰ, ਕੇ ਕੇ ਗਗਨ, ਮਨੀ ਕੁਮਾਰ, ਹਰਜੋਤ ਸਿੰਘ, ਨਿਤਿਨ ਕੌਰ ਆਦਿ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।