ਮੋਬਾਈਲ ਫੋਨ ਦੀ ਸਕ੍ਰੀਨ ਦੇਵੇਗੀ ਕੋਰੋਨਾ ਇਨਫੈਕਸ਼ਨ ਦੀ ਜਾਣਕਾਰੀ, ਵਿਗਿਆਨੀਆਂ ਨੇ ਲੱਭਿਆ ਜਾਂਚ ਦਾ ਨਵਾਂ ਤਰੀਕਾ

0
85

ਹੁਣ ਲੋਕਾਂ ਦਾ ਸਵਾਬ ਸਿੱਧੇ ਤੌਰ ‘ਤੇ ਲੈਣ ਦੀ ਬਜਾਏ ਸਮਾਰਟਫੋਨ ਦੀ ਸਕ੍ਰੀਨ ਤੋਂ ਕੋਰੋਨਾ ਇਨਫੈਕਟਿਡ ਲੋਕਾਂ ਦਾ ਪਤਾ ਲਗਾਇਆ ਜਾਵੇਗਾ। ਪੀਸੀਆਰ ਟੈਸਟ ਦੀ ਬਜਾਏ ਨਿਯਮਤ ਨੇਜ਼ਲ ਸਵਾਬ ਦੀ ਪਛਾਣ ਹੁਣ ਫੋਨ ਦੀ ਸਕ੍ਰੀਨ ਤੋਂ ਤਸਵੀਰ ਖਿੱਚ ਕੇ ਕੀਤੀ ਜਾ ਸਕੇਗੀ। ਨਵੀਂ ਵਿਧੀ ਨੂੰ ਫੋਨ ਸਕ੍ਰੀਨ ਟੈਸਟਿੰਗ (POST) ਕਿਹਾ ਜਾਂਦਾ ਹੈ। ਯੂਨੀਵਰਸਿਟੀ ਆਫ ਲੰਡਨ ਦੀ ਅਗਵਾਈ ‘ਚ ਖੋਜੀਆਂ ਨੇ ਆਲਮੀ ਮਹਾਮਾਰੀ ਕੋਵਿਡ-19 ਦੇ ਪ੍ਰੀਖਣ ਦਾ ਸਟੀਕ, ਸਸਤਾ ਤੇ ਸੁਲਭ ਤਰੀਕਾ ਲੱਭ ਲਿਆ ਹੈ। ਇਸ ਵਿਚ ਇਨਫੈਕਸ਼ਨ ਦੇ ਲੱਛਣ ਵਾਲਿਆਂ ਦੇ ਸਵਾਬ ਦੇ ਨਮੂਨਿਆਂ ਦੀ ਪਰਖ ਮੋਬਾਈਲ ਫੋਨ ਦੀ ਸਕ੍ਰੀਨ ਤੋਂ ਹੀ ਹੋ ਜਾਵੇਗੀ। 81 ਤੋਂ 100 ਲੋਕਾਂ ਦੇ ਫੋਨ ਤੋਂ ਕੋਰੋਨਾ ਨਾਲ ਇਨਫੈਕਟਿਡ ਲੋਕਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿਚ ਬਿਮਾਰੀ ਦੇ ਲੱਛਣ ਸਾਫ ਨਜ਼ਰ ਆ ਰਹੇ ਸਨ। ਇਸ ਲਈ ਸਪੱਸ਼ਟ ਵਾਇਰਲ ਲੱਛਣ ਵਾਲਿਆਂ ਦੀ ਜਾਂਚ ਓਨੀ ਹੀ ਪੁਖ਼ਤਾ ਹੁੰਦੀ ਹੈ ਜਿੰਨੀ ਐਂਟੀਜਲ ਲੈਟਰਲ ਫਲੋਅ ਟੈਸਟ ਜ਼ਰੀਏ ਹੁੰਦੀ ਹੈ

ਇਹ ਹੈ ਜਾਂਚ ਪ੍ਰਕਿਰਿਆ ਦੀ ਖਾਸੀਅਤ

  • ਇਹ ਪ੍ਰੀਖਣ ਗ਼ਰੀਬ ਦੇਸ਼ਾਂ ਲਈ ਬਿਹਤਰੀਨ ਬਦਲ ਹੈ ਕਿਉਂਕਿ ਇਸ ਵਿਚ ਵੱਧ ਤੋਂ ਵੱਧ ਵਸੀਲਿਆਂ ਦੀ ਵੀ ਜ਼ਰੂਰਤ ਨਹੀਂ ਹੈ।
  • ਫੋਨ ਸਕ੍ਰੀਨ ਟੈਸਟਿੰਗ (ਪੀਓਐੱਸਟੀ) ਦੇ ਨਮੂਨੇ ਲੈਣ ਵਿਚ ਇਕ ਮਿੰਟ ਤੋਂ ਵੀ ਘੱਟ ਦਾ ਸਮਾਂ ਲਗਦਾ ਹੈ ਤੇ ਇਸ ਦੇ ਲਈ ਕਿਸੇ ਮੈਡੀਕਲ ਅਧਿਕਾਰੀ ਦੀ ਵੀ ਜ਼ਰੂਰਤ ਨਹੀਂ ਹੈ।
  • ਫੋਨ ਸਕ੍ਰੀਨ ਟੈਸਟਿੰਗ (POST) ਇਕ ਕਲਿਨੀਕਲ ਟ੍ਰਾਇਲ ਹੋਣ ਦੀ ਬਜਾਏ ਵਾਤਾਵਰਨ ਆਧਾਰਤ ਪ੍ਰੀਖਣ ਹੈ।
  • ਇਸ ਤੋਂ ਇਲਾਵਾ ਇਹ ਰਵਾਇਤੀ ਪੀਸੀਆਰ ਟੈਸਟ ਦੇ ਮੁਕਾਬਲੇ ਘੱਟ ਮਹਿੰਗਾ ਤੇ ਘੱਟ ਅਸੁਰੱਖਿਅਤ ਵੀ ਹੈ।
  • ਚਿੱਲੀ ਇਕ ਸਟਾਰਟਅਪ ਡਾਇਗਨੋਸਿਸ ਬਾਇਓਟੈੱਕ ਦੇ ਖੋਜੀਆਂ ਨੇ ਵੀ ਦੱਸਿਆ ਕਿ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਨਿਯਮਤ ਪ੍ਰੀਖਣ ਜ਼ਰੂਰੀ ਹੈ।
  • ਗ਼ਰੀਬ ਦੇਸ਼ਾਂ ਵਿਚ ਅਜਿਹਾ ਹੋ ਸਕਣਾ ਮੁਸ਼ਕਲਾ ਹੈ ਅਜਿਹੇ ਵਿਚ ਇਹ ਵਿਧੀ ਉਨ੍ਹਾਂ ਲਈ ਕਾਰਗਰ ਹੋਵੇਗੀ।