ਭਗਤ ਕਬੀਰ ਜੀ ਦੇ ਭਵਨ ਨਿਰਮਾਣ ਲਈ ਦਿੱਤਾ ਗਿਆ 10 ਕਰੋੜ ਨਵੀਂ ਸੇਧ ਦੇਵੇਗਾ- ਕੈਰੋਂ

0
33

ਜਲੰਧਰ (ਹਰਪ੍ਰੀਤ ਕਾਹਲੋਂ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਗਤ ਕਬੀਰ ਜੀ ਦੇ ਭਵਨ ਨਿਰਮਾਣ ਲਈ ਫੰਡ ਚੋਂ 10 ਕਰੋੜ ਰੁਪਏ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਹਰ ਵਰਗ ਵਲੋਂ ਇਸ ਫੈਸਲੇ ਦਾ ਸੁਆਗਤ ਕੀਤਾ ਜਾ ਰਿਹਾ ਹੈ । ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈੱਲ ਜਲੰਧਰ ਦੇ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਦੂਜੀਆਂ ਸਰਕਾਰਾਂ ਨੇ ਅਜਿਹਾ ਨਾ ਕਰਕੇ ਭਗਤ ਬਰਾਦਰੀ ਨਾਲ ਧੋਖਾ ਹੀ ਕੀਤਾ ਹੈ। ਸਿਰਫ਼ ਵੋਟਾਂ ਵਟੋਰਨ ਤੇ ਹੀ ਰਹੇ ਹਨ। ਕੈਰੋਂ ਨੇ ਕਿਹਾ ਕਿ ਕਾਂਗਰਸ ਵਿਚ ਇਕਜੁੱਟਤਾ ਹੈ ਅਤੇ ਵਿਰੋਧੀ ਪਾਰਟੀਆਂ ਕਾਂਗਰਸ ਨੂੰ ਦੋ-ਫਾੜ ਨਹੀਂ ਕਰ ਸਕਦੀਆਂ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਬਸਪਾ ਤੇ ਆਮ ਆਦਮੀ ਪਾਰਟੀ ਦੋ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ ਬਾਰੇ ਬੇਲੋੜਾ ਪ੍ਰਚਾਰ ਕਰ ਰਹੀਆਂ ਹਨ ਅਤੇ ਇਨ੍ਹਾਂ ਨੌਜਵਾਨਾਂ ਨੇ ਨੌਕਰੀਆਂ ਲੈਣ ਤੋਂ ਸਾਫ ਇਨਕਾਰ ਕਰ ਕੇ ਕਾਂਗਰਸ ਨੂੰ ਮਜ਼ਬੂਤ ਕਰਨ `ਚ ਅਹਿਮ ਰੋਲ ਅਦਾ ਕੀਤਾ ਹੈ। ਕੈਰੋਂ ਨੇ ਕਿਹਾ ਕਿ ਭਗਤ ਕਬੀਰ ਜੀ ਦੇ ਭਵਨ ਨਿਰਮਾਣ ਲਈ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਦੱਸ ਕਰੋੜ ਰੁਪਿਆ ਵੀ ਨਵੀਂ ਸੇਧ ਦੇਵੇਗਾ। ਇਸ ਮੌਕੇ ਸੁਰਿੰਦਰ ਸਿੰਘ ਕੈਰੋਂ, ਵਿਨੋਦ ਕੁਮਾਰ, ਮਦਨ ਲਾਲ, ਗਗਨ ਅਰੋੜਾ, ਸੌਰਵ ਅਰੋੜਾ, ਸ਼ਿਵ ਕੁਮਾਰ, ਯੋਗਰਾਜ, ਦਲਜੀਤ ਸਿੰਘ ਆਦਿ ਮੌਜੂਦ ਸਨ।