ਨਸ਼ਿਆਂ ਖਿਲਾਫ ਜਾਗਰੂਕਤਾ ਅਭਿਆਨ ਵਿਚ ਤੇਜੀ ਲਿਆਉਣ ਸਬੰਧੀ ਬੈਠਕ

0
59

ਫਾਜ਼ਿਲਕਾ (TLT)
ਪੰਜਾਬ ਸਰਕਾਰ ਵੱਲੌਂ ਨਸ਼ਿਆਂ ਖਿਲਾਫ ਇਕ ਹਫਤੇ ਦਾ ਵਿਸੇਸ਼ ਜਾਗਰੂਕਤਾ ਮੁਹਿੰਮ ਦਾ ਅਗਾਜ 26 ਜੂਨ ਤੋਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਨਿਰਦੇਸ਼ਾਂ ਅਨੁਸਾਰ ਇਕ ਵਿਸੇਸ਼ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਨੇ ਕੀਤੀ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਕੰਵਰਜੀਤ ਸਿੰਘ ਨੇ ਹਦਾਇਤ ਕੀਤੀ ਸਾਰੇ ਵਿਭਾਗ ਜਨ ਜਾਗਰੂਕਤਾ ਗਤੀਵਿਧੀਆਂ ਵਿਚ ਤੇਜੀ ਲਿਆਉਣ ਅਤੇ ਨਸੇ ਤੋਂ ਪੀੜਤ ਲੋਕਾਂ ਨੂੰ ਪ੍ਰੇਰਿਤ ਕਰਕੇ ਇਲਾਜ ਲਈ ਸਰਕਾਰ ਹਸਪਤਾਲਾਂ ਤੱਕ ਲਿਆਂਦਾ ਜਾਵੇ। ਉਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਨਸ਼ਾ ਪੀੜਤਾਂ ਦਾ ਇਲਾਜ ਪੂਰੀ ਤਰਾਂ ਨਾਲ ਮੁਫਤ ਕੀਤਾ ਜਾਂਦਾ ਹੈ।
ਉਨਾਂ ਨੇ ਕਿਹਾ ਕਿ ਇਸ ਮੁਹਿੰਮ ਵਿਚ ਗੈਰ ਸਰਕਾਰੀ  ਸੰਸਥਾਵਾਂ ਦੀ ਭੁਮਿਕਾ ਬਹੁਤ ਹੀ ਅਸਰਦਾਰ ਹੈ ਅਤੇ ਜ਼ਿਲੇ ਦੇ ਕੁਝ ਐਨਜੀਓ ਇਸ ਕੰਮ ਵਿਚ ਬਾਖੂਬੀ ਲੱਗੇ ਵੀ ਹੋਏ ਹਨ। ਇਸ ਮੌਕੇ ਉਨਾਂ ਨੇ ਸਿੱਖਿਆ ਵਿਭਾਗ ਨੂੰ ਕਿਹਾ ਕਿ ਉਹ ਬੱਡੀ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ। ਇਸੇ ਤਰਾਂ ਉਨਾਂ ਨੇ ਸਮਾਜਿਕ ਸੁੱਰਖਿਆ ਵਿਭਾਗ ਨੂੰ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਜਿੱਥੇ ਕੋਈ ਪੈਨਸ਼ਨ ਲੱਗਣੀ ਬਣਦੀ ਹੈ ਉਹ ਲਗਾਈ ਜਾਵੇ।
ਉਨਾਂ ਨੇ ਖੇਡ ਵਿਭਾਗ ਨੂੰ ਵੀ ਸਰਗਰਮੀ ਨਾਲ ਆਪਣੀਆਂ ਗਤੀਵਿਧੀਆਂ ਸ਼ੁਰੂ ਕਰਨ ਲਈ ਕਿਹਾ। ਇਸ ਮੌਕੇ ਡੀਐਸਪੀ ਸ: ਗੁਰਦੀਪ ਸਿੰਘ, ਤਹਿਸੀਲ ਭਲਾਈ ਅਫ਼ਸਰ ਅਸ਼ੋਕ ਕੁਮਾਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਕੁਮਾਰ, ਸੀਡੀਪੀਓ ਸੰਜੂ, ਡਾ: ਸਾਹਿਲ ਮਿੱਤਲ, ਗਗਨ ਚੁੱਘ, ਸੰਜੀਵ ਮਾਰਸ਼ਲ ਆਦਿ ਵੀ ਹਾਜਰ ਸਨ।