ਬਿਸਤ ਦੁਆਬ ਨਹਿਰ ‘ਚ ਨਹਾਉਂਦੇ 2 ਨੌਜਵਾਨਾਂ ਦੀ ਡੁਬਣ ਨਾਲ ਮੌਤ

0
78

ਕੋਟਫ਼ਤੂਹੀ (TLT) – ਸਥਾਨਕ ਬਿਸਤ ਦੁਆਬ ਨਹਿਰ ਵਿਚ ਨਹਾਉਂਦੇ ਦੋ 15 ਸਾਲਾਂ ਟੱਪਰੀ ਵਾਸ ਨੌਜਵਾਨਾਂ ਦੇ ਡੁੱਬਣ ਨਾਲ ਮੌਤ ਹੋ ਗਈ। ਮੌਕੇ ਉੱਪਰ ਪਹੁੰਚੇ ਏ. ਐੱਸ. ਆਈ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੌਣੇ ਗਿਆਰਾਂ ਕੁ ਵਜੇ ਸੈਣੀ ਮਾਰਕੀਟ ਸਾਹਮਣੇ ਸ਼ਹੀਦ ਧੰਨਾ ਸਿੰਘ ਮਾਰਗ ਉੱਪਰ ਨਹਿਰ ਦੇ ਕਿਨਾਰੇ 2 ਨੌਜਵਾਨ ਬਾਹਰੋਂ ਆਏ ਜੋ ਸ਼ਟਰਾਂ ਨੂੰ ਗਰੀਸ ਆਦਿ ਕੰਮ ਕਰਦੇ ਸਨ | ਨੌਜਵਾਨ ਨਹਾਉਣ ਨੂੰ ਬੈਠੇ ਤੇ ਉਨ੍ਹਾਂ ‘ਚ ਇਕ ਨੇ ਦੂਸਰੇ ਨੌਜਵਾਨ ਨੂੰ ਸ਼ਰਾਰਤ ਵਿਚ ਧੱਕਾ ਮਾਰ ਕੇ ਨਹਿਰ ਵਿਚ ਸੁੱਟ ਦਿੱਤਾ ਤੇ ਆਪ ਵੀ ਉਸ ਦੇ ਪਿੱਛੇ ਛਾਲ ਮਾਰ ਦਿੱਤੀ | ਨਹਿਰ ਭਰੀ ਹੋਈ ਹੋਣ ਕਰ ਕੇ ਦੋਵੇਂ ਨਹਿਰ ਵਿਚ ਡੁੱਬ ਗਏ।