ਸੀ. ਟੀ. ਗਰੁੱਪ ਨੇ ਕਰਵਾਇਆ ਯੂ. ਐਨ. ਸਸਟੇਨਬਲ ਡਿਵੈੱਲਪਮੈਂਟ ਸੰਮੇਲਨ

0
47

ਜਲੰਧਰ (ਹਰਪ੍ਰੀਤ ਕਾਹਲੋਂ) ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਤੇ ਟ੍ਰੈਡਪ੍ਰੇਨੂਰ ਗਲੋਬਲ ਅਕਾਦਮਿਕ ਪਲੇਟਫ਼ਾਰਮ, ਯੂ. ਕੇ. ਨੇਕੋਡੋਲੈਨੀ ਜੈਨੋਸ ਯੂਨੀਵਰਸਿਟੀ ਦੇ ਨਾਲ ਯੂ.ਐੱਸ-ਇੰਡੀਆ ਸਾਇੰਸ ਐਂਡ ਟੈਕਨਾਲੋਜੀ ਫ਼ਾਰ ਸਕਿਉਰਿਟੀ, ਯੂ. ਐੱਸ ਅਤੇ ਸਾਕਰੀਆ ਯੂਨੀਵਰਸਿਟੀ ਅਪਲਾਈਡ ਸਾਇੰਸਜ਼ ਦੇ ਸਹਿਯੋਗ ਨਾਲ 18 ਦਿਨਾਂ ਦਾ ਯੂ. ਐਨ. ਸਸਟੇਨਬਲ ਡਿਵੈਲਪਮੈਂਟ ਸੰਮੇਲਨ 2021 ਕਰਵਾਇਆ | ਇਸ ਸੰਮੇਲਨ ਵਿਚ 25 ਦੇਸ਼ਾਂ ਦੇ ਬੁਲਾਰਿਆਂ ਅਤੇ ਪ੍ਰਤਿਭਾਗੀਆਂ ਨੇ ਯੂ ਐਨ ਦੇ ਟੀਚਿਆਂ ਦੇ ਵਿਲੱਖਣ ਦਿ੍ਸ਼ਟੀਕੋਣ ਬਾਰੇ ਚਾਨਣਾ ਪਾਇਆ ਜੋ ਦੁਨੀਆਂ ਨੂੰ ਬਦਲਣ ਲਈ ਵਰਤੇ ਜਾ ਸਕਦੇ ਹਨ | ਸੰਮੇਲਨ ਵਿਚ ਅਲਬਾਨੀਆਂ ਤਿਰਾਨਾ ਦੇ ਐਂਟਰਪ੍ਰੈਨਯੋਰਸ਼ਿਪ ਸੁਰੱਖਿਆ ਰਾਜ ਮੰਤਰੀ ਐਡੁਆਰਡ ਸ਼ਾਲਸੀ, ਵਿੱਤ ਅਤੇ ਅਰਥਸ਼ਾਸਤਰ ਮੰਤਰਾਲਿਆ ਦੇ ਡਾਇਰੈਕਟਰ ਆਫ਼ ਸੈਟਿਰਿਫਿਕੇਸ਼ਨ ਡੈਨੀਅਲ, ਅਕਡੇਨਜ਼ ਯੂਨੀਵਰਸਿਟੀ ਟਰਕੀ ਦੇ ਡੀਨ ਪ੍ਰੋਫੈਸਰ ਮੁਸਤਫ਼ਾ ਅਰਕਨ, ਬੁਡਾਪੈਸਟ ਯੂਨੀਵਰਸਿਟੀ ਕੋਡੋਲਾਨੀ ਜੈਨੋਸ ਯੂਨੀਵਰਸਿਟੀ ਦੇ ਵਾਈਸ ਰੈਕਟਰ ਡਾ. ਲਾਜ਼ਲੋ ਕੋਵੈਕਸ, ਸਾਕਰੀਆ ਯੂਨੀਵਰਸਿਟੀ ਅਪਲਾਈਡ ਸਾਇੰਸਜ਼ ਟਰਕੀ ਦੇ ਪ੍ਰੋਫੈਸਰ ਡਾ. ਮਹਿਮਤ ਸਾਰਬੀਕ, ਟਰਕੀ ਅਕੈਡਨੀਜ਼ ਯੂਨੀਵਰਸਿਟੀ ਦੇ ਪ੍ਰੋ. ਡਾ. ਬੁਰਹਾਨ ਓਕਜਨ, ਸਰਕੀਆਂ ਯੂਨੀਵਰਸਿਟੀ ਅਪਲਾਈਡ ਸਾਇੰਸਿਜ਼ ਦੇ ਵਾਈਸ ਰੈਕਟਰ ਪ੍ਰੋ. ਨੋਸੀ ਕੋਗਲਰ ਟਰਕੀ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਸੰਮੇਲਨ ਦਾ ਆਯੋਜਨ ਕਰਨ ਦਾ ਮੁੱਖ ਉਦੇਸ਼ ਸੰਸਾਰ ਨੂੰ ਬਦਲਣ ਲਈ ਸਥਿਰ ਟੀਚਿਆਂ ‘ਤੇ ਜ਼ੋਰ ਦੇਣਾ ਸੀ | ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਸੰਮੇਲਨ ਵਿਚ ਭਾਗ ਲੈਣ ਵਾਲੇ ਵੱਖ-ਵੱਖ ਦੇਸ਼ਾਂ ਵੱਖ-ਵੱਖ ਯੂਨੀਵਰਸਿਟੀਆਂ, ਸੰਸਥਾਵਾਂ ਅਤੇ ਸਾਰੇ ਅਕਾਦਮਿਕਾਂ ਅਤੇ ਵਿਦਿਆਰਥੀਆਂ, ਕਾਰਜਕਾਰੀ ਪੇਸ਼ਾਵਰਾਂ, ਉਦਯੋਗ ਅਤੇ ਖੋਜ ਅਤੇ ਵਿਕਾਸ ਸੰਸਥਾਵਾਂ ਦੇ ਖੋਜ ਦਾ ਵਿਦਵਾਨਾਂ ਦਾ ਧੰਨਵਾਦ ਕੀਤਾ |