ਸਤਿਗੁਰੂ ਕਬੀਰ ਮੁੱਖ ਮੰਦਰ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਸੰਦੇਸ਼

0
50

ਜਲੰਧਰ (ਹਰਪ੍ਰੀਤ ਕਾਹਲੋਂ)
ਜਲੰਧਰ ‘ਚ ਸਤਿਗੁਰੂ ਕਬੀਰ ਜੈਅੰਤੀ ਨੂੰ ਲੈ ਕੇ ਸਤਿਗੁਰੂ ਕਬੀਰ ਮੁੱਖ ਮੰਦਰ ‘ਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਬੀਰ ਮਹਾਰਾਜ ਦੇ ਜੀਵਨ ਤੇ ਉਪਦੇਸ਼ਾਂ ‘ਤੇ ਅਧਾਰਿਤ ਸੰਦੇਸ਼ ਦਿੱਤਾ। ਇਸ ਦੌਰਾਨ ਮੰਦਰ ਕਮੇਟੀ ਦੇ ਪ੍ਰਧਾਨ ਡਾ.ਰਾਕੇਸ਼ ਭਗਤ, ਚੇਅਰਮੈਨ ਬਿੱਲਾ ਤੇ ਬੁਲਾਰੇ ਅਜੈ ਭਗਤ ਨੇ ਕਿਹਾ ਕਿ ਕਬੀਰ ਮਹਾਰਾਜ ਦੀ ਵਾਣੀ ਦਾ ਜਨ-ਜਨ ਤਕ ਪ੍ਰਚਾਰ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਪ੍ਰੋਟੋਕਾਲ ਨੂੰ ਮੰਦਰ ‘ਚ ਲਾਗੂ ਕਰਨ ਲਈ ਜ਼ਿਆਦਾਤਰ ਸੇਵਾਦਾਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਬੀਰ ਮਹਾਰਾਜ ਨੇ ਧਰਮ ਤੇ ਜਾਤੀ ਧਰਮ ਕਹਾਣੀ ਵਰਗ ਤੋਂ ਉਚਾ ਉੱਠ ਕੇ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰਰੇਣਾ ਦਿੱਤੀ ਸੀ