ਵਿਸ਼ਵ-ਵਿਆਪੀ ਐਂਟੀਵਾਇਰਸ ਗੁਰੂ ਜੌਨ ਮੈਕਫੀ ਨੇ ਸਪੈਨਿਸ਼ ਦੀ ਜੇਲ੍ਹ ਵਿਚ ਕੀਤੀ ਖ਼ੁਦਕੁਸ਼ੀ

0
63

ਬਾਰਸੀਲੋਨਾ, (ਸਪੇਨ) (TLT) ਵਿਸ਼ਵ-ਵਿਆਪੀ ਐਂਟੀਵਾਇਰਸ ਗੁਰੂ ਜੌਨ ਮੈਕਫੀ ਨੇ ਸਪੈਨਿਸ਼ ਦੀ ਜੇਲ੍ਹ ਵਿਚ ਖ਼ੁਦਕੁਸ਼ੀ ਕਰ ਲਈ ਹੈ | 75 ਸਾਲਾ ਜੌਨ ਨੇ ਇਹ ਕਦਮ ਸਪੇਨ ਤੋਂ ਉਨ੍ਹਾਂ ਨੂੰ ਅਮਰੀਕਾ ਹਵਾਲਗੀ ਕਰਨ ਦੇ ਮਾਮਲੇ ਵਿਚ ਫੈਸਲਾ ਆਉਣ ਤੋਂ ਬਾਅਦ ਚੁੱਕਿਆ। ਉਸ ਦੇ ਵਕੀਲ ਨੇ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਸੀ। ਟੈਕਸ ਚੋਰੀ ਦੇ ਮਾਮਲਿਆਂ ਦੇ ਸੰਬੰਧ ਵਿਚ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਣਾ ਸੀ |