ਜਿਲ੍ਹਾ ਫਾਜਿਲਕਾ ਵੱਲੋਂ ਗੇਟ ਰੈਲੀ, 23ਤੋਂ 27 ਤੱਕ ਕਲਮ ਛੋੜ ਹੜਤਾਲ ਤੇ ਜਾਣ ਦਾ ਫੈਸਲਾ

0
45

ਫਾਜਿਲਕਾ (TLT) ਪੰਜਾਬ ਸਟੇਟ ਮਨਿਸਟਿਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤੇ ਜਿਲ੍ਹਾ ਫਾਜਿਲਕਾ ਵੱਲੋਂ ਡੀ.ਸੀ ਦਫਤਰ ਸਾਮਣੇ ਮੁਲਾਜਮ ਮੰਗਾਂ ਨੂੰ ਲੈ ਕੇ ਪੇ-ਕਮਿਸ਼ਨ ਦੀ ਲੰਗੜੀ ਰਿਪੋਰਟ ਨੂੰ ਲੈ ਕੇ ਅਤੇ ਸਰਕਾਰ ਦੇ ਮੁਲਾਜਮ ਵਿਰੋਧੀ ਫੈਸਲਿਆਂ ਵਿਰੁੱਧ ਅੱਜ ਇਥੇ ਸਾਥੀ ਫਕੀਰ ਚੰਦ ਜਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ ਜਿਲ੍ਹਾ ਫਾਜਿਲਕਾ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ ਜਿਸ ਵਿਚ ਜਿਲ੍ਹਾ ਭਰ ਦੇ ਵੱਖ-ਵੱਖ ਦਫਤਰ ਤੋਂ ਮਨਿਸਟਿਰੀਅਲ ਕਾਮਿਆਂ ਨੇ ਭਾਗ ਲਿਆ ਇਸ ਵਿਚ ਵੱਡੀ ਗਿਣਤੀ ਵਿਚ ਇਸਤਰੀ ਮੁਲਾਜਮ ਵੀ ਸ਼ਾਮਿਲ ਹੋਈਆ। ਅੱਜ ਦੀ ਗੇਟ ਰੈਲੀ ਨੂੰ ਸੰਬੋਧਣ ਕਰਦਿਆ ਸਾਥੀ ਫਕੀਰ ਚੰਦ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀ ਮੁਲਾਜਮ ਵਿਰੋਧੀ ਨਿੱਤੀ ਕਾਰਨ ਅਤੇ ਪੇ-ਕਮਿਸ਼ਨ ਦੀ ਰਿਪੋਰਟ ਦੇ ਵੱਖੋ ਵੱਖਰੇ ਦੋ ਫਾਰਮੂਲੇ ਤਨਖਾਹ ਦੀ ਰਵੀਜਨ ਲਈ 2.25 ਅਤੇ 2.59 ਦੇਣ ਕਾਰਨ ਭਾਰੀ ਨਿਰਾਸ਼ਤਾ ਹੈ ਇਹ ਫਾਰਮੂਲੇ ਵਿਤਕਰਾ ਪੂਰਨ ਹਨ ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਸਮੁੱਚੇ ਮੁਲਾਜਮ ਵਰਗ ਲਈ 2.74 ਦਾ ਫਿਕਸੇਸ਼ਨ ਫਾਰਮੁੱਲਾ ਲਾਗੂ ਕੀਤਾ ਜਾਵੇ ਅਤੇ ਬਝਵਾਂ ਮੈਡੀਕਲ ਭੱਤਾ 2000/- ਰੁਪਏ ਮਹੀਨਾ ਕੀਤਾ ਜਾਵੇ ਇਸ ਤੋਂ ਇਲਾਵਾ 7/15 ਤੋਂ 12/15 ਤੱਕ ਦਾ 6 ਮਹੀਨਿਆਂ ਦਾ ਡੀ.ਏ ਦੀ ਕਿਸ਼ਤ ਦਾ ਖੜਾ ਏਰੀਅਰ ਰਲੀਜ਼ ਕੀਤਾ ਜਾਵੇ ਉਹਨਾ ਕਿਹਾ ਜੇ ਸਰਕਾਰ ਨੇ ਇਹ ਮੰਗਾਂ ਨਾ ਮੰਨਿਆ ਤਾਂ ਸੁਭਾਈ ਫੈਸਲੇ ਅਨੁਸਾਰ ਕਲਮ ਛੋੜ ਹੜਤਾਲ ਜਾਰੀ ਰੱਖਾਂਗੇ ਉਹਨਾਂ ਕਿਹਾ ਕਿ ਕੱਲ ਤੋਂ ਜਿਲ੍ਹਾਂ ਭਰ ਵਿਚ ਕਲੈਰੀਕਲ ਕਾਮਾ ਕੰਮ ਠੱਪ ਕਰੇਗਾ। ਅੱਜ ਦੀ ਰੈਲੀ ਨੂੰ ਸਾਥੀ ਪ੍ਰਵੀਨ ਕੁਮਾਰ ਜਨਰਲ ਸਕੱਤਰ, ਹਰਭਜਨ ਸਿੰਘ ਖੁੰਗਰ ਜਿਲ੍ਹਾ ਸਰਪ੍ਰਸਤ, ਜਗਜੀਤ ਸਿੰਘ ਪ੍ਰਧਾਨ ਡੀ.ਸੀ ਦਫਤਰ, ਅਮ੍ਰਿਤਪਾਲ ਕੌਰ, ਅਜੇ ਕੰਬੋਜ਼, ਸੰਦੀਪ ਕੁਮਾਰ, ਸੁਰਿੰਦਰ ਪਾਲ ਸਿੰਘ, ਸੁਖਦੇਵ ਚੰਦ, ਸਰਬਜੀਤ ਕੌਰ, ਗੋਰਵ ਸੇਤੀਆ ਆਦਿ ਨੇ ਸੰਬੋਧਨ ਕੀਤਾ ਤੇ ਹੜਤਾਲ ਨੂੰ ਸਫਲ ਕਰਨ ਦਾ ਸੱਦਾ ਦਿੱਤਾ।