ਪੰਜਾਬ ਪੁਲਿਸ ’ਚ 4262 ਕਾਂਸਟੇਬਲਾਂ ਦੀ ਭਰਤੀ

0
101

ਚੰਡੀਗੜ੍ਹ (TLT) ਪੰਜਾਬ ਪੁਲਿਸ ਵਿੱਚ ਆਉਣ ਵਾਲੇ ਸਮੇਂ ਵਿੱਚ 4262 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ। ਜਿਸ ਸਬੰਧੀ ਛੇਤੀ ਹੀ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ।
ਜ਼ਿਲ੍ਹਾ ਕੈਡਰ ’ਚ 2016 ਤੇ ਫੌਜ ਕੈਡਰ ‘ਚ 2346 ਕਾਂਸਟੇਬਲਾਂ ਨਾਲ ਪੰਜਾਬ ਪੁਲਿਸ ਵਿੱਚ ਕੁੱਲ 4362 ਕਾਂਸਟੇਬਲਾਂ ਦੀ ਭਰਤੀ ਕੀਤੀ ਜਾ ਰਹੀ ਹੈ। ਅਰਜ਼ੀ ਫਾਰਮ ਜੁਲਾਈ 2021 ਤੱਕ ਆ ਜਾਣਗੇ। 25-26 ਸਤੰਬਰ 2021 ਨੂੰ ਓਐਮਆਰ ਆਧਾਰਿਤ ਐਮਸੀਕਿਊ ਲਿਖਤ ਇਮਤਿਹਾਨ ਹੋਵੇਗਾ।
ਸਾਰੇ ਜ਼ਿਲ੍ਹਿਆਂ ਵਿੱਚ ਚਾਹਵਾਨ ਉਮੀਦਵਾਰਾਂ ਲਈ ਸਾਰੇ ਸਟੇਡੀਅਮ ਤੇ ਪੁਲਿਸ ਲਾਈਨ, ਕਾਲਜਾਂ ਤੇ ਸਕੂਲਾਂ ਦੇ ਮੈਦਾਨ ਖੁੱਲ੍ਹੇ ਰਹਿਣਗੇ। ਪੁਲਿਸ ਤੇ ਖੇਡ ਵਿਭਾਗ ਦੇ ਕੋਚ ਅਪਲਾਈ ਕਰਨ ਵਾਲੇ ਨੌਜਵਾਨਾਂ ਦਾ ਮਾਰਗ-ਦਰਸ਼ਨ ਕਰਨ ਲਈ ਮੌਜੂਦ ਰਹਿਣਗੇ। ਭਰਤੀ ਹੋਣ ਵਾਲਿਆਂ ਵਿੱਚ 33 ਫੀਸਦੀ ਮਹਿਲਾਵਾਂ ਹੋਣਗੀਆਂ। ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ।