ਸਾਬਕਾ ਕਾਂਗਰਸੀ ਕੌਂਸਲਰ ਦੇ 4 ਹਤਿਆਰੇ ਗ੍ਰਿਫ਼ਤਾਰ, ਵਾਰਦਾਤ ‘ਚ ਇਸਤੇਮਾਲ ਗੱਡੀ ਵੀ ਬਰਾਮਦ!

0
102

ਜਲੰਧਰ (ਰਮੇਸ਼ ਗਾਬਾ)
ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਰੂਪਨਗਰ ਤੋਂ ਗ੍ਰਿਫ਼ਤਾਰ ਕੀਤਾ ਹੈ। ਹੱਤਿਆਕਾਂਡ ‘ਚ ਇਸਤੇਮਾਲ ਹੋਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਅਜੇ ਪੁਲਿਸ ਨੇ ਅਧਿਕਾਰਤ ਰੂਪ ਤੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਜਲਦ ਇਸ ਬਾਰੇ ਪੁਲਿਸ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।
ਦੱਸ ਦੇਈਏ ਕਿ ਕਾਂਗਰਸ ਦੇ ਸਾਬਕਾ ਕੌਂਸਲਰ ਤੇ ਸਾਬਕਾ ਜ਼ਿਲ੍ਹਾ ਦੇਹਾਤ ਪ੍ਰਧਾਨ ਸੁਖਮੀਤ ਡਿਪਟੀ ਤੇ ਐਤਵਾਰ ਦੁਪਹਿਰ ਬਾਅਦ ਗਾਜ਼ੀਗੁੱਲਾ ਚੌਕ ‘ਤੇ ਸਵਿਫਟ ‘ਚ ਆਏ ਬਦਮਾਸ਼ਾਂ ਨੇ ਗੋਲ਼ੀਆਂ ਚਲਾ ਦਿੱਤੀਆਂ ਸਨ। ਹਮਲੇ ਦੇ ਸਮੇਂ ਡਿਪਟੀ ਆਪਣੀ ਬੁਲੇਟ ਮੋਟਰ ਸਾਈਕਲ ‘ਤੇ ਕਿਤੇ ਜਾ ਰਹੇ ਸਨ। ਉਨ੍ਹਾਂ ‘ਤੇ ਕਰੀਬ ਇਕ ਦਰਜਨ ਗੋਲ਼ੀਆਂ ਮਾਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੁਖਮੀਤ ਡਿਪਟੀ ਨੂੰ ਸੱਤਿਅਮ ਹਸਪਤਾਲ ਲੈ ਕੇ ਗਏ ਸਨ ਪਰ ਉਦੋਂ ਤਕ ਉਨ੍ਹਾਂ ਦੀ ਮੌਤ ਹੋ ਗਈ ਸੀ।