ਪਿੰਡ ਪਠਲਾਵਾ ਦੀ ਬੈਂਕ ‘ਚ ਅਚਨਚੇਤ ਚੱਲੀ ਗੋਲੀ ਨਾਲ ਇਕ ਔਰਤ ਗੰਭੀਰ ਜ਼ਖ਼ਮੀ

0
51

ਬੰਗਾ (TLT) – ਬੰਗਾ ਦੇ ਨਜ਼ਦੀਕ ਪਿੰਡ ਪਠਲਾਵਾ ‘ਚ ਅਚਨਚੇਤ ਗੋਲੀ ਚੱਲਣ ਨਾਲ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਪਠਲਾਵਾ ਦੀ ਕੋਆਪਰੇਟਿਵ ਬੈਂਕ ‘ਚ ਬੈਂਕ ਦੇ ਗੰਨਮੈਨ ਨੇ ਟੇਬਲ ‘ਤੇ ਆਪਣੀ ਬੰਦੂਕ ਰੱਖੀ ਰੱਖੀ ਹੋਈ ਸੀ ਜੋ ਕਿ ਅਚਾਨਕ ਹੇਠਾਂ ਡਿੱਗ ਪਈ । ਜਿਸ ਵਿਚੋਂ ਅਚਾਨਕ ਗੋਲੀ ਚੱਲ ਗਈ, ਜੋ ਕਿ ਬੈਂਕ ਅੰਦਰ ਬੈਠੀ ਔਰਤ ਬਲਬੀਰ ਕੌਰ ਦੇ ਲੱਤ ਵਿਚ ਜਾ ਲੱਗੀ। ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਬੰਗਾ ਲਿਆਂਦਾ ਗਿਆ। ਘਟਨਾ ਸਥਾਨ ‘ਤੇ ਮੌਕੇ ‘ਤੇ ਪੁੱਜੇ ਥਾਣਾ ਸਦਰ ਬੰਗਾ ਦੇ ਮੁਖੀ ਮੈਡਮ ਨਰੇਸ਼ ਕੁਮਾਰੀ ਆਪਣੀ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਉਨ੍ਹਾਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।