ਹੁਣ ਵਿਸ਼ਵ ਨੂੰ M-Yoga ਐਪ ਦੀ ਤਾਕਤ ਮਿਲਣ ਜਾ ਰਹੀ ਹੈ – ਪ੍ਰਧਾਨ ਮੰਤਰੀ

0
52

ਨਵੀਂ ਦਿੱਲੀ (TLT)
ਡਵਲਯੂ.ਐੱਚ.ਓ. ਦੇ ਸਹਿਯੋਗ ਨਾਲ ਭਾਰਤ ਨੇ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਹੁਣ ਐੱਮ-ਯੋਗਾ ਐਪ ਹੋਏਗਾ ਜਿਸ ਵਿਚ ਦੁਨੀਆ ਭਰ ਦੇ ਲੋਕਾਂ ਲਈ ਵੱਖ ਵੱਖ ਭਾਸ਼ਾਵਾਂ ਵਿਚ ਯੋਗਾ ਸਿਖਲਾਈ ਦੇ ਵੀਡੀਓ ਹੋਣਗੇ। ਸੱਤਵੇਂ ਕੌਮਾਂਤਰੀ ਯੋਗ ਦਿਵਸ (7th International Yoga Day) ਦੇ ਮੌਕੇ ‘ਤੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਤਣਾਅ ਤੋਂ ਤਾਕਤ ਤੇ ਨਕਾਰਾਤਮਕਤਾ ਤੋਂ ਸਿਰਜਣਾਤਮਕਤਾ ਦਾ ਰਾਹ ਦਿਖਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਨੇ ਯੂਨਾਈਟਿਡ ਨੇਸ਼ਨਸ ‘ਚ ਕੌਮਾਂਤਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ ਤਾਂ ਉਸ ਦੇ ਪਿੱਛੇ ਇਹੀ ਭਾਵਨਾ ਸੀ ਕਿ ਇਹ ਯੋਗ ਵਿਗਿਆਨ ਪੂਰੇ ਵਿਸ਼ਵ ਲਈ ਲਾਭਦਾਇਕ ਹੋਵੇ। ਅੱਜ ਇਸ ਦਿਸ਼ਾ ਵਿਚ ਭਾਰਤ ਨੇ UN, WHO ਦੇ ਨਾਲ ਮਿਲ ਕੇ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਹੁਣ ਵਿਸ਼ਵ ਨੂੰ M-Yoga ਐਪ ਦੀ ਤਾਕਤ ਮਿਲਣ ਜਾ ਰਹੀ ਹੈ। ਇਸ ਐਪ ‘ਚ ਕਾਮਨ ਯੋਗ ਪ੍ਰੋਟੋਕਾਲ ਦੇ ਆਧਾਰ ‘ਤੇ ਯੋਗ ਪ੍ਰੀਖਣ ਦੀਆਂ ਕਈ ਵੀਡੀਓਜ਼ ਦੁਨੀਆ ਦੀਆਂ ਅਲੱਗ-ਅਲੱਗ ਭਾਸ਼ਾਵਾਂ ‘ਚ ਉਪਲਬਧ ਹੋਣਗੀਆਂ।