ਜਲੰਧਰ `ਚ ‘ਆਪ’ ਦੀ ਭੁੱਖ ਹੜਤਾਲ ਸਮਾਪਤ

0
62

ਜਲੰਧਰ (ਰਮੇਸ਼ ਗਾਬਾ)
ਆਮ ਆਦਮੀ ਪਾਰਟੀ ਵੱਲੋਂ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਮਿਲਣ ਵਾਲੀ ਪੋਸਟ ਮੈਟਿ੍ਕ ਸਕਾਲਰਸ਼ਿਪ ਦੇ ਘੋਟਾਲੇ ਦੇ ਵਿਰੁੱਧ ਸੂਬਾ ਪੱਧਰ ਤੇ ਹਰ ਜ਼ਿਲ੍ਹੇ ਵਿਚ ਰੱਖੀ ਗਈ ਸੱਤ ਦਿਨਾਂ ਭੁੱਖ ਹੜਤਾਲ ਦੇ ਅਸਰ ਵਜੋਂ ਪੰਜਾਬ ਸਰਕਾਰ ਵੱਲੋਂ ਸਕਾਲਰਸ਼ਿਪ ਜ਼ਾਰੀ ਕਰਨ ਦਾ ਐਲਾਨ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਭੁੱਖ ਹੜਤਾਲ ਖਤਮ ਕੀਤੀ ਗਈ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਮੁਖੀ ਸੁਰੇਂਦਰ ਸਿੰਘ ਸੋਢੀ ਨੇ ਕਿਹਾ ਕਿ ‘ਆਪ’ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ‘ਤੇ ਗੋਡੇ ਟੇਕਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਵਲੰਟੀਅਰਾਂ ਵੱਲੋਂ ਚੱਲ ਰਹੀ ਭੁੱਖ ਹੜਤਾਲ ਕਾਰਨ ਸਰਕਾਰ ‘ਤੇ ਦਬਾਅ ਪਾਇਆ ਗਿਆ ਸੀ ਅਤੇ ਸਰਕਾਰ ਵੱਲੋਂ ਇਸ ਪੈਸੇ ਨੂੰ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਸੀ।
ਇਸ ਮੌਕੇ ਜ਼ਿਲ੍ਹਾ ਸਕੱਤਰ ਸੁਭਾਸ਼ ਸ਼ਰਮਾ, ਸੀਮਾ ਵਡਾਲਾ, ਸੁਖ ਸੰਧੂ, ਰਮਨ ਵਾਰਡ ਨੰ: 43, ਕੌਸ਼ਲ ਸ਼ਰਮਾ, ਨਿਸ਼ਾ, ਜਾਵੇਦ ਖ਼ਾਨ, ਅਮ੍ਰਿਤ ਪਾਲ, ਗੁਰਪ੍ਰੀਤ, ਜੀਤ ਲਾਲ ਭੱਟੀ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਬਰਕਤ ਰਾਮ, ਪਵਨ ਖੋਸਲਾ, ਮੁਖਤਿਆਰ ਸਿੰਘ , ਲਖਬੀਰ ਲੱਖਾ, ਅਬਦੁੱਲ, ਰਤਨ ਸਿੰਘ, ਜੋਗਿੰਦਰ ਪਾਲ, ਨਰੇਸ਼ ਸ਼ਰਮਾ, ਪੁਨੀਤ ਵਰਮਾ, ਸੰਤੋਖ ਸਿੰਘ ਆਦਿ ਹਾਜ਼ਰ ਸਨ।