ਆਲ ਇੰਡੀਆ ਯੂਥ ਏਕਤਾ ਸੰਗਠਨ ਨੇ ਫੂਕਿਆ ਪਾਰਲੀਮੈਂਟ ਮੈਂਬਰ ਰਵਨੀਤ ਬਿੱਟੂ ਦਾ ਪੁਤਲਾ

0
104

ਜਲੰਧਰ (ਰਮੇਸ਼ ਗਾਬਾ)
ਅਕਾਲੀ ਬਸਪਾ ਗੱਠਜੋੜ ਦੇ ਬਾਅਦ ਅਕਾਲੀ ਦਲ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਦੀਆਂ ਸੀਟਾਂ ਨੂੰ ਪਵਿੱਤਰ ਦੱਸਦੇ ਹੋਏ ਪਾਰਲੀਮੈਂਟ ਮੈਂਬਰ ਰਵਨੀਤ ਬਿੱਟੂ ਨੇ ਇਹ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦੇਣ ਦੀ ਗੱਲ ਕਹੀ ਸੀ, ਇਸ ਟਿੱਪਣੀ ਦਾ ਬਵਾਲ ਥੰਮ ਨਹੀਂ ਰਿਹਾ। ਜਿਸਦੇ ਰੋਸ਼ ਵਜੋਂ ਅੱਜ ਜਲੰਧਰ ਵਿਖੇ ਆਲ ਇੰਡੀਆ ਯੂਥ ਏਕਤਾ ਸੰਗਠਨ ਦੇ ਮੈਂਬਰਾਂ ਵਲੋਂ ਕੰਪਨੀ ਬਾਗ ਚੌਕ ਵਿਚ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ ਗਿਆ। ਆਗੂਆਂ ਨੇ ਇਸ ਮੌਕੇ ਕਿਹਾ ਕਿ ਜਿਨ੍ਹਾਂ ਦਲਿਤਾਂ ਦੇ ਸਿਰ ਤੇ ਰਵਨੀਤ ਬਿੱਟੂ ਸਾਂਸਦ ਬਣੇ ਹਨ ਤੇ ਉਨ੍ਹਾਂ ਦਾ ਪਰਿਵਾਰ ਕੁਰਸੀ ਤੱਕ ਪਹੁੰਚਿਆ ਹੈ । ਅੱਜ ਉਨ੍ਹਾਂ ਦਾ ਹੀ ਅਪਮਾਨ ਕੀਤਾ ਜਾ ਰਿਹਾ ਹੈ। SC ਭਾਈਚਾਰਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਸੰਗਠਨ ਦੇ ਪ੍ਰਧਾਨ ਅਜੈ ਪਾਲ ਸਿੰਘ ਵਾਲਮੀਕਿ ਨੇ ਕਿਹਾ ਕਿ ਸਾਂਸਦ ਬਿੱਟੂ ਨੇ ਅਪਮਾਨਜਨਕ ਟਿੱਪਣੀ ਕੀਤੀ ਹੈ ਜਿਸ ਨੂੰ SC ਸਮਾਜ ਕਦੇ ਬਰਦਾਸ਼ਤ ਨਹੀਂ ਕਰੇਗਾ।