ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਆਰੰਭ, ਗਿਆਨੀ ਮਾਨ ਸਿੰਘ ਦੇ ਅਚਨਚੇਤੀ ਅਸਤੀਫ਼ੇ ਬਾਰੇ ਵੀ ਚਰਚਾ ਹੋਣ ਦੀ ਸੰਭਾਵਨਾ

0
70

ਅੰਮ੍ਰਿਤਸਰ (TLT) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅਰੰਭ ਹੋ ਗਈ ਹੈ। ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿਚ ਹੋ ਰਹੀ ਇਸ ਇਕੱਤਰਤਾ ਦੌਰਾਨ ਜਿੱਥੇ ਫੁਟਕਲ ਏਜੰਡੇ ‘ਤੇ ਵਿਚਾਰ ਕੀਤਾ ਜਾਵੇਗਾ, ਉੱਥੇ ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਵਲੋਂ ਅਚਨਚੇਤੀ ਦਿਤੇ ਗਏ ਅਤੇ ਝੱਟਪੱਟ ਪ੍ਰਵਾਨ ਕੀਤੇ ਗਏ ਅਸਤੀਫ਼ੇ ਅਤੇ ਗੁ: ਗੰਗਸਰ ਸਾਹਿਬ ਜੈਤੋ ਦੇ ਮੁਲਾਜ਼ਮਾਂ ਵਲੋਂ ਅਨੈਤਿਕ ਕਾਰਵਾਈਆਂ ਕਰਦਿਆਂ ਗੁਰੂ ਘਰ ਦੇ ਪ੍ਰਬੰਧ ਦੀ ਬਦਨਾਮੀ ਕਰਵਾਉਣ ਦੇ ਮਾਮਲਿਆਂ ਸਬੰਧੀ ਵੀ ਵਿਚਾਰ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।