ਆਯੁਰਵੇਦ ਵਿਭਾਗ ਵਲੋਂ ਯੋਗ ਦਿਵਸ ਦੀਆਂ ਤਿਆਰੀਆਂ ਸਬੰਧੀ ਵੈਬੀਨਾਰ

0
44

ਜਲੰਧਰ (ਹਰਪ੍ਰੀਤ ਕਾਹਲੋਂ) ਆਯੁਰਵੈਦ ਵਿਭਾਗ ਪੰਜਾਬ ਵਲੋਂ 7ਵੇਂ ਯੋਗ ਦਿਵਸ ਦੀਆਂ ਤਿਆਰੀਆਂ ਸਬੰਧੀ ਵੈਬੀਨਾਰ ਕਰਵਾਇਆ ਗਿਆ | ਡਾਇਰੈਕਟਰ ਆਯੁਰਵੈਦ ਡਾ. ਪੂਨਮ ਵਸ਼ਿਸ਼ਟ ਦੀ ਅਗਵਾਈ ‘ਚ ਕਰਵਾਏ ਗਏ ਇਸ ਆਨਲਾਈਨ ਵੈਬੀਨਾਰ ‘ਚ ਵਿਭਾਗ ਦੇ 350 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ | ਡਾ. ਪੂਨਮ ਵਸ਼ਿਸ਼ਟ ਨੇ ਯੋਗ ਦਿਵਸ ਸਬੰਧੀ ਰਾਜ ਭਰ ਦੇ ਡਾਕਟਰਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਅਤੇ 21 ਜੂਨ ਨੂੰ ‘ਬੀ ਵਿਦ ਯੋਗਾ, ਬੀ ਐਟ ਹੋਮ’ ਥੀਮ ਦੇ ਤਹਿਤ ਯੋਗ ਦਿਵਸ ਮਨਾਉਣ ਦੇ ਨਿਰਦੇਸ਼ ਦਿੱਤੇ | ਵੈਬੀਨਾਰ ‘ਚ ਜਲੰਧਰ ਤੋਂ ਡਾ. ਚੇਤਨ ਮਹਿਤਾ ਨੇ ਯੋਗ ‘ਚ ਨਿਯਮ ਅਤੇ ਸੰਯਮ ਦਾ ਮਹੱਤਵ, ਡਾ. ਹਿਮਾਂਸ਼ੂ ਸ਼ਰਮਾ ਨੇ ਪ੍ਰਾਣਾਯਾਮ ਦਾ ਮਹੱਤਵ, ਡਾ. ਰਾਜਨ ਕੌਸ਼ਲ ਨੇ ਯੋਗ ਰਾਹੀਂ ਮਾਨਸਿਕ ਤਨਾਅ ਅਤੇ ਡਾ. ਲਲਿਤ ਨੇ ਯੋਗ ਰਾਹੀਂ ਸ਼ੱਕਰ ਰੋਗ ਦੇ ਇਲਾਜ ਬਾਰੇ ਚਰਚਾ ਕੀਤੀ | ਅੰਤ ‘ਚ ਡਾ. ਕਰਿਤਿਕਾ ਭਨੋਟ ਵਲੋਂ ਯੋਗ ਅਤੇ ਧਿਆਨ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾ ਕੇ ਜਿਉਣ ਦਾ ਸੰਦੇਸ਼ ਦਿੱਤਾ | ਲਗਭਗ 2 ਘੰਟੇ ਚੱਲੇ ਇਸ ਵੈਬੀਨਾਰ ਦੇ ਅੰਤ ‘ਚ ਸੰਚਾਲਕ ਡਾ. ਕਵਿਤਾ ਭਾਰਦਵਾਜ ਨੇ ਸਾਰਿਆਂ ਦਾ ਧੰਨਵਾਦ ਕੀਤਾ |