ਸੀ. ਟੀ. ਗਰੁੱਪ ਨੇ ਸ਼ੁਰੂ ਕੀਤੀ ਆਨਲਾਈਨ ਉੱਦਮਸ਼ੀਲਤਾ ਦੀ ਲੜੀ

0
46

ਜਲੰਧਰ (ਹਰਪ੍ਰੀਤ ਕਾਹਲੋਂ) ਸੀ. ਟੀ. ਗਰੁੱਪ ਦੇ ਉੱਦਮਸ਼ੀਲਤਾ ਡਿਵੈਲਮੇਂਟ ਸੈੱਲ ਨੇ ਨਵੀਂ ਲੜੀ ‘ਨਈ ਨੀਂਵ’ ਸ਼ੁਰੂ ਕੀਤੀ ਹੈ | ਇਸ ਪਹਿਲ ਦੇ ਤਹਿਤ ਬਹੁਤ ਸਾਰੇ ਆਨਲਾਈਨ ਸੈਸ਼ਨ ਹੋਣਗੇ ਜੋ ਆਉਣ ਵਾਲੇ ਸਮੇਂ ਵਿਚ ਪ੍ਰਦਰਸ਼ਿਤ ਕੀਤੇ ਜਾਣਗੇ | ਇਹ ਲੜੀ ਵਿਦਿਆਰਥੀਆਂ ਨੂੰ ਜੀਵਨ ਦੇ ਹੁਨਰ ਨੂੰ ਵਿਕਸਤ ਕਰਨ ਵਿਚ ਸਹਾਇਤਾ ਕਰੇਗੀ | ਇਨ੍ਹਾਂ ਹੁਨਰਾਂ ਵਿਚ ਸਮੱਸਿਆ ਨੂੰ ਹੱਲ ਕਰਨਾ, ਟੀਮ ਭਾਵਨਾ ਤਹਿਤ ਕੰਮ ਕਰਨਾ ਸਿਖਾਇਆ ਜਾਵੇਗਾ | ਜੋ ਕਿ ਵਿਦਿਆਰਥੀਆਂ ਨੂੰ ਇੱਕ ਤੇਜੀ ਨਾਲ ਬਦਲ ਰਹੇ ਸੰਸਾਰ ਵਿਚ ਬੇਮਿਸਾਲ ਜ਼ਿੰਦਗੀ ਜਿਊਣ ਵਿਚ ਸਹਾਇਤਾ ਕਰੇਗਾ | ਇਸ ਲੜੀ ਦੇ ਪਹਿਲੇ ਭਾਗ ‘ਚ ਉੱਦਮੀ ਉੱਘੀ ਸਪੀਕਰ ਅਰੁਸ਼ੀ ਕਲਸੀ ਨੇ ਵਿਦਿਆਰਥੀ ਨੂੰ ਵੱਖ-ਵੱਖ ਸੋਸ਼ਲ ਨੈੱਟਵਰਕਿੰਗ ਮੀਡੀਆ ਤੇ ਲਾਈਵ ਸੈਸ਼ਨ ‘ਚ ਆਪਣੇ ਤਜਰਬੇ ਸਾਂਝੇ ਕਰਦਿਆਂ ਕਾਰੋਬਾਰ ਸਥਾਪਤ ਕਰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ | ਲੜੀ ਦੇ ਦੂਸਰੇ ਹਿੱਸੇ ‘ਚ ਨਾਰਾਇਣ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਕਰਣ ਸਿੰਗਲਾ ਦੁਆਰਾ ਰਾਈਟ ਏਜ, ਰਾਈ ਮਾਈਡਸੈਂਟ ਅਤੇ ਰਾਈਟ ਸਕਿੱਲਜ਼ ਉੱਦਮੀ ਬਣਨ ਦੀ ਤਿਆਰੀ ਉੱਤੇ ਜ਼ੋਰ ਦਿੱਤਾ | ਸੀ. ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਅਤੇ ਕਨਵੀਨਰ ਵੰਸ਼ ਰਹੇਜਾ ਨੇ ਕਿਹਾ ਕਿ ਇਸ ਕਿਸਮ ਦੀ ਲੜੀ ਵਿਦਿਆਰਥੀਆਂ ਵਿਚ ਸਿਰਜਣਾਤਮਿਕਤਾ, ਨਵੀਨਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਦੀ ਹੈ |