ਘੋੜਾ ਟਰਾਲਾ ਤੇ ਕਾਰ ਦੀ ਭਿਆਨਕ ਟੱਕਰ,ਪੁਲਿਸ ਮੁਲਾਜ਼ਮ ਦੀ ਮੌਤ

0
61

ਖੋਸਾ ਦਲ ਸਿੰਘ (ਫ਼ਿਰੋਜ਼ਪੁਰ) (TLT) – ਬੀਤੀ ਦਰਮਿਆਨੀ ਰਾਤ ਫ਼ਿਰੋਜ਼ਪੁਰ ਤੋ ਜ਼ੀਰਾ ਜਾ ਰਹੇ ਪੰਜਾਬ ਪੁਲਿਸ ਦੇ ਨੌਜਵਾਨ ਸਿਪਾਹੀ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੱਲੂ ਬਾਣੀਆ ਜ਼ੀਰਾ ਦੀ ਖੋਸਾ ਦਲ ਸਿੰਘ ਨਜ਼ਦੀਕ ਘੋੜਾ ਟਰਾਲੇ ਦੀ ਗੱਡੀ ਨਾਲ ਭਿਆਨਕ ਟੱਕਰ ਹੋ ਗਈ। ਜਿਸ ਵਿਚ ਸਿਪਾਹੀ ਜਸਵਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।