ਵਿਜੀਲੈਂਸ ਵਲੋਂ ਹੋਮਗਾਰਡ ਦਾ ਪਲਟੂਨ ਕਮਾਂਡਰ ਰਿਸ਼ਵਤ ਲੈਂਦੇ ਕਾਬੂ

0
63

ਸ਼ਾਹਕੋਟ (TLT)
ਮਾਡਲ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਇਕ ਪਲਟੂਨ ਕਮਾਂਡਰ ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਲੋਂ ਰੰਗੇ ਹੱਥੀ ਕਾਬੂ ਕੀਤਾ ਹੈ । ਵਿਜੀਲੈਂਸ ਵਲੋਂ ਰਿਸ਼ਵਤ ਵਿਚ ਲਈ 5 ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕਰ ਲਈ ਗਈ ਹੈ।
ਜਾਣਕਾਰੀ ਅਨੁਸਾਰ ਡੀਐੱਸਪੀ ਵਿਜੀਲੈਂਸ ਅਸ਼ਵਨੀ ਕੁਮਾਰ ਦੀ ਅਗਵਾਈ ‘ਚ ਟੀਮ ਨੇ ਟਰੈਪ ਲਗਾ ਕੇ ਸ਼ਾਹਕੋਟ ਥਾਣੇ ‘ਚ ਤਾਇਨਾਤ ਹੋਮਗਾਰਡ ਦੇ ਪਲਟੂਨ ਕਮਾਂਡਰ ਜਗੀਰ ਲਾਲ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਗ੍ਰਿਫਤਾਰ ਕੀਤਾ ਹੈ। ਸ਼ਿਕਾਇਤਕਰਤਾ ਮੇਜਰ ਸਿੰਘ ਨੇ ਦੱਸਿਆ ਕਿ ਉਹ ਸ਼ਾਹਕੋਟ ਥਾਣੇ ‘ਚ ਹੋਮਗਾਰਡ ਜਵਾਨ ਵਜੋਂ ਤਾਇਨਾਤ ਹੈ। ਪਲਟੂਨ ਕਮਾਂਡਰ ਜਗੀਰ ਲਾਲ ਉਸ ਦੀਆਂ ਗੈਰ ਹਾਜਰੀਆਂ ਲਗਾ ਕੇ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਹਾਜ਼ਰੀਆਂ ਲਗਾਉਣ ਲਈ ਪੈਸਿਆਂ ਦੀ ਮੰਗ ਕਰਦਾ ਸੀ। ਉਸਨੇ ਇਸ ਮਸਲੇ ਸਬੰਧੀ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਜਦੋਂ ਜਗੀਰ ਲਾਲ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਟਰੈਪ ਲਗਾ ਕੇ ਬੱਸ ਸਟੈਂਡ ਨਜ਼ਦੀਕ ਵਿਜੀਲੈਂਸ ਟੀਮ ਨੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ ਅਤੇ ਥਾਣਾ ਸ਼ਾਹਕੋਟ ਵਿਖੇ ਬਾਕੀ ਕਾਰਵਾਈ ਕਰਨ ਲਈ ਲਿਆਂਦਾ ਗਿਆ। ਇਸ ਮੌਕੇ ਵਿਜੀਲੈਂਸ ਦੇ ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਪਲਟੂਨ ਕਮਾਂਡਰ ਜਗੀਰ ਲਾਲ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ ਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਲੰਧਰ ਵਿਖੇ ਕੀਤੀ ਜਾਵੇਗੀ।