ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਅੱਜ ਦੁਪਹਿਰ 12.30 ਵਜੇ

0
60

ਐੱਸ.ਏ.ਐੱਸ. ਨਗਰ (TLT) : ਵਿਦਿਆ ਭਵਨ ਦੇ ਗੇਟਾਂ ਅੱਗੇ ਰੈਗੂਲਰ ਕਰਨ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਸੈਂਕੜੇ ਕੱਚੇ ਅਧਿਆਪਕਾਂ ਨੇ ਸਾਰੀ ਰਾਤ ਗੇਟਾਂ ਅੱਗੇ ਗੁਜ਼ਾਰੀ। ਅਧਿਆਪਕਾਂ ਨਾਲ ਬੀਤੇ ਦੇਰ ਰਾਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਨਾਲ ਦੋਰਾਹਾ ਦੇ ਰੈਸਟ ਹਾਊਸ ਵਿਚ ਹੋਈ ਮੀਟਿੰਗ ਦੌਰਾਨ ਅੱਜ ਦੁਪਹਿਰ 12.30 ਵਜੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਪੈਨਲ ਮੀਟਿੰਗ ਤੈਅ ਕੀਤੀ ਗਈ । ਇਸ ਮੀਟਿੰਗ ਵਿਚ ਮੁੱਖ ਮੰਤਰੀ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਅਤੇ ਸਿੱਖਿਆ ਸਕੱਤਰ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਹਿੱਸਾ ਲੈਣਗੇ। ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਅੱਜ  12.30 ਤੱਕ ਸਿੱਖਿਆ ਭਵਨ ਦੇ ਗੇਟ ਬੰਦ ਨਹੀਂ ਕਰਨਗੇ ਜੇਕਰ ਮੀਟਿੰਗ ਸਹੀ ਸਮੇਂ ਸਿਰ ਨਾ ਹੋਈ ਜਾਂ ਕੋਈ ਸਾਰਥਿਕ ਹੱਲ ਨਾ ਨਿਕਲਿਆ ਤਾਂ ਅਗਲਾ ਐਕਸ਼ਨ ਕਰਨ ਲਈ ਮਜਬੂਰ ਹੋਣਗੇ।