ਕੋਵੈਕਸੀਨ ਵਿਚ ਵੱਛੇ ਦਾ ਸੀਰਮ ਨਹੀਂ ਵਰਤਿਆ ਜਾਂਦਾ – ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ

0
69

ਨਵੀਂ ਦਿੱਲੀ (TLT) ਕੋਵੈਕਸੀਨ ਦੀ ਰਚਨਾ ਸੰਬੰਧੀ ਸੋਸ਼ਲ ਮੀਡੀਆ ‘ਤੇ ਕੁਝ ਪੋਸਟਾਂ ਆ ਰਹੀਆਂ ਸਨ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਕੋਵੈਕਸਿਨ ਵਿਚ ਨਵਜੰਮੇ ਵੱਛੇ ਦੇ ਸੀਰਮ ਹੁੰਦੇ ਹਨ । ਇਸ ‘ਤੇ ਹੁਣ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦਾ ਕਹਿਣਾ ਹੈ ਕਿ – ਤੱਥਾਂ ਨੂੰ ਮਰੋੜਿਆ ਗਿਆ ਹੈ ਅਤੇ ਗਲਤ ਪ੍ਰਚਾਰ ਕੀਤਾ ਗਿਆ ਹੈ । ਮੰਤਰਾਲੇ ਦਾ ਕਹਿਣਾ ਹੈ ਕਿ ਨਵਜੰਮੇ ਵੱਛੇ ਦੇ ਸੀਰਮ ਦੀ ਵਰਤੋਂ ਸਿਰਫ਼ ਵੇਰੋ ਸੈੱਲਾਂ ਦੀ ਤਿਆਰੀ ਲਈ ਕੀਤੀ ਜਾਂਦੀ ਹੈ । ਵਾਇਰਸ ਦੇ ਵਾਧੇ ਦੀ ਪ੍ਰਕਿਰਿਆ ਵਿਚ ਵੇਰੋ ਸੈੱਲ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ । ਵਧਿਆ ਹੋਇਆ ਵਿਸ਼ਾਣੂ ਵੀ ਖ਼ਤਮ ਹੋ ਜਾਂਦਾ ਹੈ ਅਤੇ ਸ਼ੁੱਧ ਹੋ ਜਾਂਦਾ ਹੈ । ਅੰਤਿਮ ਟੀਕਾ ਬਣਾਉਣ ਵੇਲੇ ਕੋਈ ਵੱਛੇ ਦਾ ਸੀਰਮ ਨਹੀਂ ਵਰਤਿਆ ਜਾਂਦਾ ।