ਏਟੀਐੱਮ ‘ਤੇ ਤਾਇਨਾਤ ਸਕਿਓਰਿਟੀ ਗਾਰਡਾਂ ਕੀਤੀ ਨਾਅਰੇਬਾਜ਼ੀ

0
41

ਬਰਨਾਲਾ (TLT) ਸਟੇਟ ਬੈਂਕ ਆਫ਼ ਇੰਡੀਆ ਦੀਆਂ 2 ਬ੍ਾਂਚਾਂ ਅਧੀਨ ਆਉਂਦੇ 14 ਏਟੀਐੱਮ ‘ਤੇ ਸਕਿਓਰਿਟੀ ਗਾਰਡ ਦੀ ਡਿਊਟੀ ਕਰਦੇ ਕੁੱਲ 14 ਗਾਰਡਾਂ ਨੇ ਬੀਤੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਬੈਂਕ ਪ੍ਰਬੰਧਕਾਂ ਤੇ ਪ੍ਰਰਾਈਵੇਟ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ, ਨਰੰਜਣ ਸਿੰਘ, ਅਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਉਹ ਐੱਸਬੀਆਈ ਅਧੀਨ 14 ਏਟੀਐੱਮਾਂ ‘ਤੇ ਕੰਮ ਕਰਦੇ ਸਨ ਜਿਨ੍ਹਾਂ ਨੂੰ ਅਪ੍ਰਰੈਲ 2020 ਤੋਂ ਸਤੰਬਰ 2020 ਤਕ 9 ਹਜ਼ਾਰ ਰੁਪਏ ਤਨਖਾਹ ਬੈਂਕ ਵਲੋਂ ਦਿੱਤੀ ਗਈ ਸੀ। ਸਤੰਬਰ 2020 ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਕੰਪਨੀ ਕੈਪਸਟੋਨ ਗਰੁੱਪ ਅਧੀਨ ਕਰ ਦਿੱਤਾ ਗਿਆ, ਜੋ ਉਨ੍ਹਾਂ ਨੂੰ 31 ਮਾਰਚ 2021 ਤਕ 6500 ਰੁਪਏ ਤਨਖ਼ਾਹ ਦਿੰਦੇ ਰਹੇ ਪਰ ਹੁਣ ਬੀਤੀ ਅਪ੍ਰਰੈਲ ਤੇ ਮਈ ਤੋਂ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਕਰਨਾ ਬਹੁਤ ਅੌਖਾ ਹੋ ਗਿਆ ਹੈ। ਉਨ੍ਹਾਂ ਬੈਂਕ ਪ੍ਰਬੰਧਕਾਂ ਤੇ ਕੈਪਸਟੋਨ ਗਰੁੱਪ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਬਕਾਇਆ ਤਨਖ਼ਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।

ਇਸ ਮੌਕੇ ਸੁਖਬੀਰ ਸਿੰਘ, ਬਖ਼ਸ਼ੀਸ਼ ਸਿੰਘ, ਪੰਕਿਲ ਗਰਗ, ਨੀਰਜ ਕੁਮਾਰ, ਸੰਦੀਪ ਸਿੰਘ, ਨਵਜੋਤ ਸਿੰਘ, ਜਗਦੀਪ ਸਿੰਘ, ਹਰਪ੍ਰਰੀਤ ਸਿੰਘ, ਕੁਲਦੀਪ ਸਿੰਘ, ਕੁਲਦੀਪ ਸਿੰਘ ਧਨੌਲਾ ਤੇ ਰਜਿੰਦਰ ਸਿੰਘ ਹਾਜ਼ਰ ਸਨ।