ਵੈਸਟਇੰਡੀਜ਼ ਤੇ ਬੰਗਲਾਦੇਸ਼ ਦੌਰੇ ਲਈ ਆਸਟ੍ਰੇਲਿਆਈ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

0
56

ਨਵੀਂ ਦਿੱਲੀ (TLT)
ਕ੍ਰਿਕਟ ਆਸਟ੍ਰੇਲੀਆ ਤੇ ਬੰਗਲਾਦੇਸ਼ ਖਿਲਾਫ਼ ਹੋਣ ਵਾਲੀ ਸੀਮਿਤ ਓਵਰਾਂ ਦੀ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਆਸਟ੍ਰੇਲਿਆਈ ਟੀਮ ਵੈਸਟਇੰਡੀਜ਼ ਤੇ ਬੰਗਲਾਦੇਸ਼ ਦੌਰੇ ’ਤੇ ਜਾਣ ਵਾਲੀ 20 ਮੈਂਬਰੀ ਟੀਮ ਚੁਣੀ ਗਈ ਹੈ। ਇਨ੍ਹਾਂ ’ਚੋ 18 ਖਿਡਾਰੀ ਟੀਮ ਦਾ ਹਿੱਸਾ ਹੈ, ਜਦਕਿ ਦੋ ਖਿਡਾਰੀਆਂ ਨੂੰ ਰਿਜ਼ਰਵ ਪਲੇਅਰ ਦੇ ਰੂਪ ’ਚ ਟੀਮ ’ਚ ਜਗ੍ਹਾ ਦਿੱਤੀ ਗਈ ਹੈ।
ਆਸਟ੍ਰੇਲਿਆਈ ਟੀਮ ਦੇ ਉਪ ਕਪਤਾਨ ਪੈਟ ਕਮਿੰਸ, ਆਲਰਾਊਂਡਰ ਗਲੇਨ ਮੈਕਸਵੇਲ, ਓਪਨਰ ਡੇਵਿਡ ਵਾਰਨਰ, ਸਾਬਕਾ ਕਪਤਾਨ ਸਟੀਵ ਸਮਿਥ, ਆਲਰਾਊਂਡਰ ਮਾਰਕਸ ਸਟੋਈਨਿਸ ਦੇ ਇਲਾਵਾ ਝਾਅ ਰਿਚਰਡਸਨ ਤੇ ਕੇਨ ਰਿਚਰਡਸਨ ਨੇ ਵੀ ਆਪਣਾ ਨਾਂ ਵਾਪਸ ਲੈ ਲਿਆ ਹੈ, ਜੋ ਟੀ 20 ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਦੇਸ਼ ਲਈ ਦੋ ਦੌਰਿਆਂ ’ਤੇ ਉਪਲਬਧ ਨਹੀਂ ਹੋਵੇਗਾ।