SBI ਨੇ ਆਪਣੇ ਗਾਹਕਾਂ ਲਈ ਜਾਰੀ ਕੀਤੇ ਜ਼ਰੂਰੀ ਟਿਪਸ, ਤੁਸੀਂ ਵੀ ਜਾਣੋ ਕੰਮ ਦੀਆਂ ਗੱਲਾਂ

0
94

ਨਵੀਂ ਦਿੱਲੀ (TLT)  SBI ਸਮੇਂ-ਸਮੇਂ ‘ਤੇ ਆਪਣੇ ਗਾਹਕਾਂ ਨੂੰ ਜਾਗਰੂਕ ਕਰਦਾ ਰਹਿੰਦਾ ਹੈ। ਬੈਂਕ ਟਵਿੱਟਰ ਰਾਹੀਂ ਗਾਹਕਾਂ ਨੂੰ ਅਜਿਹੇ ਟਿਪਸ ਪ੍ਰਦਾਨ ਕਰਦਾ ਹੈ, ਜਿਸ ਨਾਲ ਉਹ ਆਪਣੇ ਬੈਂਕਿੰਗ ਕੰਮਾਂ ਨੂੰ ਸੁਰੱਖਿਅਤ ਬਣਾ ਸਕਣ। ਹੁਣ ਐੱਸਬੀਆਈ ਨੇ ਗਾਹਕਾਂ ਨੂੰ ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ ਨੂੰ ਕਿਹਾ ਹੈ। ਬੈਂਕ ਨੇ ਕਿਹਾ ਕਿ ਗਾਹਕਾਂ ਨੂੰ ਕਦੇ ਵੀ ਆਪਣੀ ਸੰਵਦੇਨਸ਼ੀਲ ਜਾਣਕਾਰੀ ਆਨਲਾਈਨ ਸ਼ੇਅਰ ਨਹੀਂ ਕਰਨੀ ਚਾਹੀਦੀ। ਨਾਲ ਹੀ ਬੈਂਕ ਨੇ ਕਿਹਾ ਕਿ ਕਦੇ ਵੀ ਅਣਜਾਣੇ ਸੋਰਸ ਤੋਂ ਕੋਈ ਐਪ ਡਾਊਨਲੋਡ ਨਹੀਂ ਕਰਨਾ ਚਾਹੀਦਾ। ਬੈਂਕ ਨੇ ਕਿਹਾ ਕਿ ਜੇ ਤੁਸੀਂ ਅਲਰਟ ਰਹਿੰਦੇ ਹੋ ਤਾਂ ਐੱਸਬੀਆਈ ਇੰਟਰਨੈੱਟ ਬੈਕਿੰਗ ਕਾਫੀ ਸੁਰੱਖਿਅਤ ਹੈ। ਬੈਂਕ ਨੇ ਆਪਣੀ ਵੈੱਬਸਾਈਟ ‘ਤੇ ਕੁਝ ਕਰਨ ਯੋਗ ‘ਤੇ ਕੁਝ ਨਾ ਕਰਨ ਯੋਗ ਗੱਲਾਂ ਦੱਸੀਆਂ ਹਨ। ਆਓ ਜਾਣਦੇ ਹਾਂ ਕਿ ਇਹ ਗੱਲਾਂ ਕੀ ਹਨ।