ਗੁਰਦੁਆਰਾ ਰੇਲ ਵਿਹਾਰ ਵਿਖੇ ਮੁਫ਼ਤ ਵੈਕਸੀਨ ਕੈਂਪ ਦਾ ਆਯੋਜਨ

0
88

ਜਲੰਧਰ, 15 ਜੂਨ
ਨਾਦਰ ਰੇਲਵੇ ਹਾਊਸਿੰਗ ਬਿਲਡਿੰਗ ਕੋਪਰੇਟਿਵ ਸੋਸਾਇਟੀ ਰੇਲ ਵਿਹਾਰ ਜਲੰਧਰ ਵੱਲੋਂ ਗੁਰਦੁਆਰਾ ਰੇਲ ਵਿਹਾਰ ਵਿਖੇ ਮੁਫ਼ਤ ਵੈਕਸੀਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 100 ਦੇ ਕਰੀਬ ਕੋਵਿਡਸ਼ੀਲਡ ਵੈਕਸੀਨ ਲਗਾਈ ਗਈ। ਇਸ ਮੌਕੇ ਰੇਲ ਵਿਹਾਰ ਸੁਸਾਇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਕਾਹਲੋਂ ਨੇ ਕੋਰੋਨਾ ਦੇ ਚਲਦੇ ਲੋਕਾਂ ਨੂੰ ਜਾਗਰੂਕ ਕੀਤਾ ਕਿਹਾ ਕਿ ਵੈਕਸੀਨ ਲਗਵਾਉਣ ਦੇ ਲਈ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਸੈਕਟਰੀ ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਸ਼ਰਮਾ ਸਮੇਤ ਹਸਪਤਾਲ ਸਟਾਫ ਮੈਂਬਰ ਸ਼ਾਲੂ, ਮਨਜੀਤ, ਪ੍ਰੀਆ ਅਤੇ ਸ਼ਰਨਦੀਪ ਆਦਿ ਮੌਜੂਦ ਸਨ।