ਮੁੜ ਮੁਸ਼ਕਲਾਂ ‘ਚ ਆਈ ਕੰਗਨਾ ਰਣੌਤ, ਨਹੀਂ ਹੋ ਰਿਹਾ ਪਾਸਪੋਰਟ ਰਿਨਿਊ

0
87

ਨਵੀਂ ਦਿੱਲੀ :ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਇਕ ਵਾਰ ਮੁੜ ਸੁਰਖੀਆਂ ‘ਚ ਹੈ। ਹੁਣ ਉਨ੍ਹਾਂ ਨੇ ਆਪਣਾ ਪਾਸਪੋਰਟ ਰਿਨਿਊ ਨਾ ਹੋਣ ਨੂੰ ਲੈ ਕੇ ਬੰਬੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ ਬੀਤੇ ਕੁਝ ਦਿਨਾਂ ‘ਚ ਕੰਗਨਾ ਰਣੌਤ ਕਈ ਵਿਵਾਦਾਂ ‘ਚ ਆਈ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਅਦਾਕਾਰਾ ਖ਼ਿਲਾਫ਼ ਬਾਂਦਰਾ ਪੁਲਿਸ ਨੇ ਦੇਸ਼ਧ੍ਰੋਹ ਤੇ ਜਾਣਬੂਝ ਕੇ ਨਫ਼ਰਤ ਫੈਲਾਉਣ ਦਾ ਮਾਮਲਾ ਦਰਜ ਕੀਤਾ ਹੈ। ਅਜਿਹੇ ‘ਚ ਰੀਜ਼ਨਲ ਪਾਸਪੋਰਟ ਆਫਿਸ ਨੇ ਕੰਗਨਾ ਰਣੌਤ ਦਾ ਪਾਸਪੋਰਟ ਰਿਨਿਊਅਲ ਕਰਨ ਤੋਂ ਮੰਨਾ ਕਰ ਦਿੱਤਾ ਹੈ।

ਜਿਸ ਦੇ ਚੱਲਦਿਆਂ ਉਨ੍ਹਾਂ ਨੇ ਬੰਬੇ ਹਾਈ ਕੋਰਟ (Bombay High Court) ਦਾ ਰੁਖ਼ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਸੁਣਵਾਈ ਵੀ ਹੋਣੀ ਹੈ। ਅੰਗ੍ਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਿਕ ਕੰਗਨਾ ਰਣੌਤ ਨੇ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਇਕ ਅਦਾਕਾਰਾ ਹੈ, ਇਸਲਈ ਉਨ੍ਹਾਂ ਨੇ ਪ੍ਰਾਫੈਸ਼ਨਲ ਮੀਟਿੰਗ ਲਈ ਦੇਸ਼ ਤੇ ਵਿਦੇਸ਼ ਦੀ ਯਾਤਰਾ ਕਰਨੀ ਪੈਂਦੀ ਹੈ। ਅਜਿਹੇ ‘ਚ ਉਨ੍ਹਾਂ ਨੇ 15 ਜੂਨ ਤੋਂ 10 ਅਗਸਤ ਤਕ ਬੁਡਾਪੋਸਟ ਤੇ ਹੰਗਰੀ ਜਾਣਾ ਹੈ।

ਕੰਗਨਾ ਰਣੌਤ ਦੀ ਫਿਲਮ ‘ਧਾਕੜ’ ਦੀ ਸੈਕੰਡ ਸ਼ਡਿਊਲ ਦੀ ਸ਼ੂਟਿੰਗ ਬਾਕੀ ਹੈ ਪਰ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਹੋਣ ਕਾਰਨ ਪਾਸਪੋਰਟ ਵਿਭਾਗ ਨੇ ਉਨ੍ਹਾਂ ਦਾ ਪਾਸਪੋਰਟ ਰਿਨਿਊ ਕਰਨ ‘ਤੇ ਇਤਰਾਜ਼ ਪ੍ਰਗਟਾਇਆ ਹੈ। ਪਟੀਸ਼ਨ ‘ਚ ਅੱਗੇ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਨੇ ਪਹਿਲਾਂ ਹੀ ਪ੍ਰੋਫੈਸ਼ਨਲ ਕਮਿਟਮੈਂਟਸ ਕੀਤੇ ਹੋਏ ਹਨ। ਵਿਦੇਸ਼ ‘ਚ ਸ਼ੂਟਿੰਗ ਲਈ ਉਨ੍ਹਾਂ ਦੇ ਪ੍ਰਾਡੈਕਸ਼ਨ ਹਾਊਸ ਨੇ ਵੱਡਾ ਨਿਵੇਸ਼ ਕੀਤਾ ਹੈ ਜਿੱਥੇ ਉਨ੍ਹਾਂ ਨੇ ਹਿੱਸਾ ਲੈਣਾ ਜ਼ਰੂਰੀ ਹੈ। ਇਸਲਈ ਜ਼ਰੂਰੀ ਹੈ ਕਿ ਉਨ੍ਹਾਂ ਦਾ ਪਾਸਪੋਰਟ ਰਿਨਿਊ ਕੀਤਾ ਜਾਵੇ।