ਹੁਣ ਸਿਰਫ਼ 14, 18 ਤੇ 22 ਕੈਰੇਟ ਸੋਨੇ ਦੇ ਗਹਿਣਿਆਂ ਦੀ ਹੋਵੇਗੀ ਵਿਕਰੀ, ਜਾਣੋ ਪੁਰਾਣੇ Gold ‘ਤੇ ਕੀ ਪਵੇਗਾ ਅਸਰ

0
121

 ਨਵੀਂ ਦਿੱਲੀ (TLT) Gold Jewellery ਦੀ ਖਰੀਦਦਾਰੀ 15 ਜੂਨ ਤੋਂ ਬਦਲ ਗਈ ਹੈ। ਹੁਣ ਤੁਹਾਨੂੰ ਜਿਊਲਰੀ ‘ਤੇ ਅਲੱਗ-ਅਲੱਗ ਮਾਰਕ ਦਿਖਾਈ ਦੇਣਗੇ। ਮੈਗਨੀਫਾਇੰਗ ਗਲਾਸ ਨਾਲ ਦੇਖਣ ‘ਤੇ ਗਹਿਣਿਆਂ ‘ਤੇ 5 ਮਾਰਕ ਨਜ਼ਰ ਆਉਣਗੇ। ਇਨ੍ਹਾਂ ਵਿਚ BIS Logo, ਸੋਨੇ ਦੀ ਸ਼ੁੱਧਤਾ ਦੱਸਣ ਵਾਲਾ ਨੰਬਰ, ਹਾਲਮਾਰਕਿੰਗ ਸੈਂਟਰ ਦਾ Logo, ਮਾਰਕਿੰਗ ਦਾ ਸਾਲ ਤੇ ਜਿਊਲਰ ਆਇਡੈਂਟੀਫਿਕੇਸ਼ਨ ਨੰਬਰ ਦਰਜ ਹੋਵੇਗਾ। ਯਾਨੀ ਤੁਹਾਨੂੰ ਹੁਣ 100 ਫ਼ੀਸਦ ਸ਼ੁੱਧ ਸੋਨਾ ਮਿਲੇਗਾ।

 ਸਰਕਾਰ ਨੇ ਸੋਨੇ ਦੇ ਗਹਿਣਿਆਂ ਅਤੇ ਕਲਾਕ੍ਰਿਤੀਆਂ ਲਈ ਲਾਜ਼ਮੀ ਤੌਰ ‘ਤੇ ਹਾਲਮਾਰਕਿੰਗ ਵਿਵਸਥਾ ਲਾਗੂ ਕਰਨ ਦੀ ਮਿਆਦ ਇਕ ਜੂਨ ਤੋਂ ਵਧਾ ਕੇ 15 ਜੂਨ ਕਰ ਦਿੱਤੀ ਸੀ। ਇਸ ਤੋਂ ਬਾਅਦ ਸੁਨਿਆਰਿਆਂ ਨੂੰ ਸਿਰਫ਼ 14, 18 ਤੇ 22 ਕੈਰੇਟ ਦੇ ਸੋਨੇ ਦੇ ਗਹਿਣੇ ਵੇਚਣ ਦੀ ਇਜਾਜ਼ਤ ਹੋਵੇਗੀ। BIS ਅਪ੍ਰੈਲ 2000 ਤੋਂ ਸੋਨੇ ਦੇ ਗਹਿਣਿਆਂ ਲਈ ਹਾਲਮਾਰਕਿੰਗ ਯੋਜਨਾ ਚਲਾ ਰਿਹਾ ਹੈ। ਮੌਜੂਦਾ ਸਮੇਂ ਲਗਪਗ 40 ਫੀ਼ਸਦ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਹੋ ਰਹੀ ਹੈ।

ਪੁਰਾਣੇ ਸੋਨੇ ਦਾ ਕੀ ਹੋਵੇਗਾ ਹਾਲ

ਆਨੰਦ ਰਾਠੀ ਦੇ ਨਵੀਨ ਮਾਥੁਰ ਮੁਤਾਬਕ Gold Hallmarking ਦਾ ਘਰ ‘ਚ ਰੱਖੇ ਸੋਨੇ ਉੱਪਰ ਕੋਈ ਅਸਰ ਨਹੀਂ ਪਵੇਗਾ। ਗਾਹਕ ਕਦੀ ਵੀ ਚਾਹੁਣ ਪੁਰਾਣੇ ਗਹਿਣੇ ਵੇਚ ਸਕਦੇ ਹਨ। ਕਿਉਂਕਿ ਹਾਲਮਾਰਕਿੰਗ ਸੁਨਿਆਰੇ ਲਈ ਜ਼ਰੂਰੀ ਨਿਯਮ ਹੈ। ਉਹ ਬਿਨਾਂ ਹਾਲਮਾਰਕਿੰਗ ਦੇ ਸੋਨਾ ਨਹੀਂ ਵੇਚ ਸਕੇਗਾ।

2019 ‘ਚ ਆਇਆ ਸੀ Hallmarking ਦਾ ਹੁਕਮ

ਨਵੰਬਰ 2019 ‘ਚ ਸਰਕਾਰ ਨੇ ਸੋਨੇ ਦੇ ਗਹਿਣੇ ਤੇ ਕਲਾਕ੍ਰਿਤੀਆਂ ‘ਤੇ ‘ਹਾਲਮਾਰਕਿੰਗ’ 15 ਜਨਵਰੀ, 2021 ਤੋਂ ਲਾਜ਼ਮੀ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਗਹਿਣਾ ਕਾਰੋਬਾਰੀਆਂ ਦੀ ਮਹਾਮਾਰੀ ਕਾਰਨ ਮਿਆਦ ਵਧਾਉਣ ਦੀ ਮੰਗ ਤੋਂ ਬਾਅਦ ਇਸ ਨੂੰ 4 ਮਹੀਨੇ ਅੱਗੇ ਇਕ ਜੂਨ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ 15 ਜੂਨ। ਗੋਲਡ ਹਾਲਮਾਰਕਿੰਗ ਕੀਮਤੀ ਧਾਤ ਦੀ ਸ਼ੁੱਧਤਾ ਨੂੰ ਪ੍ਰਮਾਣਿਤ ਕਰਦਾ ਹੈ ਤੇ ਮੌਜੂਦਾ ਸਮੇਂ ਇਹ ਇੱਛਾ ਮੁਤਾਬਕ ਹੈ।