ਇੱਕ ਮਾਤਰ ਸ਼ਕਤੀ ਸੇਵਾ ਸੰਗਠਨ ਨੇ ਲਗਾਇਆ ਵੈਕਸੀਨ ਕੈਂਪ

0
42

ਜਲੰਧਰ (ਰਮੇਸ਼ ਗਾਬਾ)
ਇੱਕ ਮਾਤਰ ਸ਼ਕਤੀ ਸੇਵਾ ਸੰਗਠਨ ਵੱਲੋਂ ਅੱਜ ਗੁਰਦੁਆਰਾ ਸੱਚਖੰਡ ਸਾਹਿਬ ਅਮਰ ਨਗਰ ਵਿਖੇ ਵੈਕਸੀਨ ਕੈਂਪ ਲਗਾਇਆ ਗਿਆ, ਜਿਸ ਵਿਚ ਬਾਵਾ ਹੈਨਰੀ ਵਿਧਾਇਕ ਜਲੰਧਰ ਨਾਰਥ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਦਵਿੰਦਰ ਸ਼ਰਮਾ ਬੌਬੀ ਨੇ ਕੋਰੋਨਾ ਦੇ ਚਲਦੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਵੈਕਸੀਨ ਲਗਵਾਉਣ ਦੇ ਲਈ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਗਿਆ। ਇਸ ਮੌਕੇ ਦਵਿੰਦਰ ਸ਼ਰਮਾ ਬੌਬੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਇੱਕ ਮਾਤਰ ਸ਼ਕਤੀ ਸੇਵਾ ਸੰਗਠਨ ਦੇ ਮੈਂਬਰ ਪਰਮਿੰਦਰ ਸਿੰਘ ਟੱਕਰ, ਨਰਿੰਦਰ ਸੰਘੇੜਾ, ਸੁਨੀਲ ਨਖਲੋਤਰਾ, ਸਤੀਸ਼, ਹਰੀ ਸਿੰਘ, ਹਰਦੀਪ ਸਿੰਘ, ਲਵਲੀ ਘੁੰਮਣ, ਨਰਿੰਦਰ ਸਿੰਘ, ਅੰਮ੍ਰਿਤਪਾਲ, ਸ਼ੇਰਾ, ਪ੍ਰਧਾਨ ਹਰਚਰਨ ਸਿੰਘ ਟੱਕਰ, ਗੁਰਪਾਲ ਸਿੰਘ ਟੱਕਰ, ਲਾਭ ਸਿੰਘ, ਮੋਨੂ, ਸੂਰਤ ਸਿੰਘ ਹੈਪੀ ਨਾਗਰਾ, ਬੰਟੀ ਜੈਨ ਸ਼ਾਮਿਲ ਹੋਏ।