ਜਲਦ ਹੀ ਬਦਲੇਗਾ ਸਿਲੰਡਰ ਬੁੱਕ ਕਰਨ ਦਾ ਤਰੀਕਾ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਡਿਸਟ੍ਰੀਬਿਊਟਰ

0
79

ਨਵੀਂ ਦਿੱਲੀ (TLT) ਭਾਰਤ ਸਰਕਾਰ ਨੇ LPG ਸਿਲੰਡਰ ਦੇ ਗਾਹਕਾਂ ਦੀ ਪੁਰਾਣੀ ਮੰਗ ਨੂੰ ਪੂਰੀ ਕਰਦਿਆਂ ਰੀਫਿਲ ਦੀ ਪੋਰਟੇਬਿਲਿਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਤੁਸੀਂ ਆਪਣਾ LPG ਸਿਲੰਡਰ ਕਿਤੇ ਵੀ ਭਰਵਾ ਸਕਦੇ ਹੋ। ਕੋਈ ਵੀ ਗੈਸ ਡਿਸਟ੍ਰੀਬਿਊਟਰ ਤੁਹਾਡਾ ਸਿਲੰਡਰ ਭਰਨ ਤੋਂ ਮੰਨਾ ਨਹੀਂ ਕਰ ਸਕਦਾ ਹੈ। ਹਾਲਾਂਕਿ, ਸ਼ੁਰੂਆਤ ‘ਚ ਇਹ ਸੇਵਾ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਕੁਝ ਚੁਣਿੰਦਾ ਸ਼ਹਿਰਾਂ ‘ਚ ਸ਼ੁਰੂ ਕੀਤੀ ਗਈ ਹੈ। ਆਉਣ ਵਾਲੇ ਸਮੇਂ ‘ਚ ਇਸ ਨੂੰ ਪੂਰੇ ਦੇਸ਼ ‘ਚ ਸ਼ੁਰੂ ਕੀਤਾ ਜਾਵੇਗਾ। ਫਿਲਹਾਲ ਇਹ ਸੇਵਾ ਸਿਰਫ਼ ਚੰਡੀਗੜ੍ਹ, ਕੋਯਬਟੂਰ, ਗੁੜਗਾਂਵ, ਪੁਣੇ ਤੇ ਰਾਂਚੀ ‘ਚ ਮਿਲੇਗੀ।

ਰੀਫਿਲ ਪੋਰਟੇਬਿਲਿਟੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਜੇ ਕੰਜ਼ਿਊਮਰ ਨੂੰ ਲੱਗਦਾ ਹੈ ਕਿ ਆਪਣੀ ਆਇਲ ਮਾਰਕਟਿੰਗ ਕੰਪਨੀ ਦੇ ਡਿਸਟ੍ਰੀਬਿਊਟਰ ਤੋਂ ਖ਼ੁਸ਼ ਨਹੀਂ ਹਨ ਤਾਂ ਉਹ ਉਸ ਦੀ ਥਾਂ ਕਿਸੇ ਦੂਜੇ ਡਿਸਟ੍ਰੀਬਿਊਟਰ ਨੂੰ ਚੁਣ ਸਕਦਾ ਹੈ। ਦੇਸ਼ ‘ਚ ਕਾਫੀ ਸਮੇਂ ਤੋਂ LPG ਰੀਫਿਲ ਬੁਕਿੰਗ ਪੋਰਟੇਬਿਲਿਟੀ ਦੀ ਮੰਗ ਹੋ ਰਹੀ ਸੀ। ਹੁਣ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ LPG ਗਾਹਕ ਆਪਣੀ ਮਰਜ਼ੀ ਨਾਲ ਕਿਸੇ ਵੀ ਡਿਸਟ੍ਰੀਬਿਊਟਰ ਤੋਂ LPG ਰੀਫਿਲ ਕਰਵਾ ਸਕਣਗੇ। ਗਾਹਕ ਡਿਸਟ੍ਰੀਬਿਊਟਰਜ਼ ਲਿਸਟ ਤੋਂ ਆਪਣਾ ਡਲਿਵਰੀ ਡਿਸਟ੍ਰੀਬਿਊਟਰ ਚੁਣ ਸਕਣਗੇ। ਮੋਬਾਈਲ ਐਪ ਤੇ ਕਸਟਮਰ ਪੋਰਟਲ ਤੋਂ ਸਿਲੰਡਰ ਬੁੱਕ ਕਰਨ ‘ਤੇ ਇਹ ਸੁਵਿਧਾ ਮਿਲੇਗੀ। ਐਪ ਰਾਹੀਂ ਲਾਗਈਨ ਕਰ ਕੇ ਜਿਵੇਂ ਹੀ ਤੁਸੀਂ ਸਿਲੰਡਰ ਬੁੱਕ ਕਰਨ ਦੀ ਚੋਣ ਕਰੋਗੇ ਤਾਂ ਤੁਹਾਡੇ ਸਾਹਮਣੇ ਸਾਰੇ ਡਿਸਟ੍ਰੀਬਿਊਟਰ ਦੀ ਲਿਸਟ ਆ ਜਾਵੇਗੀ। ਇਸ ਲਿਸਟ ਨਾਲ ਤੁਸੀਂ ਆਪਣੀ ਪਸੰਦ ਦੀ ਡਿਸਟ੍ਰਿਬਿਊਟਰ ਬੁੱਕ ਕਰ ਸਕੋਗੇ। ਇਸ ਨਾਲ ਗਾਹਕ ਨੂੰ ਚੰਗਾ ਡਿਸਟ੍ਰੀਬਿਊਟਰਜ਼ ਚੁਣਨ ‘ਚ ਮਦਦ ਮਿਲੇਗੀ ਤੇ ਡਿਸਟ੍ਰੀਬਿਊਟਰਜ਼ ‘ਤੇ ਵੀ ਆਪਣੀ ਪਰਫਾਰਮੈਂਸ ਸੁਧਾਰਣ ਦਾ ਦਬਾਅ ਬਣੇਗਾ।