ਔਰਤਾਂ ਅਤੇ ਬੱਚਿਆ ਦੀ ਕੀਤੀ ਕੁੱਟ-ਮਾਰ ਦਾ ਇਨਸਾਫ਼ ਨਾ ਮਿਲਣ ‘ਤੇ ਰੋਸ ਮੁਜ਼ਾਹਰਾ

0
73

ਚੋਗਾਵਾਂ (TLT) – ਪਿੰਡ ਕੋਹਾਲਾ ਦੇ ਦੋ ਦਲਿਤ ਪਰਿਵਾਰਾਂ ਦੀਆਂ ਔਰਤਾਂ ਸਮੇਤ ਦੋ ਬੱਚਿਆ ਦੀ ਕੀਤੀ ਕੁੱਟ-ਮਾਰ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ‘ਤੇ ਅੱਜ ਵਾਲਮੀਕੀ ਭਾਵਾਧਸ ਪੰਜਾਬ ਦੇ ਜਨਰਲ ਸਕੱਤਰ ਮੇਜਰ ਰੰਧਾਵਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਭਾਰੀ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਬੀਤੀ ਦਿਨੀਂ ਭਿੰਦਰ ਮਸੀਹ ਅਤੇ ਉਸ ਦੇ ਪੁੱਤਰ ਹਰਮਨ ਅਤੇ ਅਭੀ ਸਮੇਤ ਹੋਰਨਾ ਨੇ ਰੰਜਸ਼ ਤਹਿਤ ਦਲਿਤ ਬੱਚੇ ਸੁਖਬੀਰ ਸਿੰਘ, ਸੰਕਰ ਸਿੰਘ ਨਾਲ ਭਾਰੀ ਕੁੱਟ-ਮਾਰ ਕੀਤੀ ਜਦੋਂ ਉਨ੍ਹਾਂ ਨੂੰ ਛਡਾਉਣ ਕੰਵਲਜੀਤ ਕੌਰ, ਭੋਲੀ, ਲਖਵਿੰਦਰ ਕੌਰ ਅੱਗੇ ਆਈਆਂ ਤਾ ਉਕਤ ਵਿਅਕਤੀਆਂ ਨੇ ਇਨ੍ਹਾਂ ਨਾਲ ਵੀ ਭਾਰੀ ਕੁੱਟ-ਮਾਰ ਕੀਤੀ। ਇਸ ਸਬੰਧੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।