ਸੁਖਬੀਰ ਬਾਦਲ ਵੱਲੋਂ ਸਾਬਕਾ ਸੈਨਿਕ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

0
83

ਚੰਡੀਗੜ੍ਹ (TLT) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਜਾਰੀ ਕੀਤੇ ਗਏ ਢਾਂਚੇ ਵਿੱਚ ਅਹੁਦੇਦਾਰ ਅਤੇ ਵੱਖ-ਵੱਖ ਜ਼ਿਲਿਆਂ ਦੇ ਪ੍ਰਧਾਨ ਸ਼ਾਮਲ ਹਨ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਨਾਲ ਜੁੜੇ ਸਾਬਕਾ ਸੈਨਿਕਾਂ ਨੂੰ ਇਸ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਰਿਟਾ ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ, ਰਿਟਾ ਕਰਨਲ ਜਸਵੰਤ ਸਿੰਘ ਬਰਾੜ ਚੰਡੀਗੜ੍ਹ ਅਤੇ ਰਿਟਾ ਕੈਪਟਨ ਸਰਦਾਰਾ ਸਿੰਘ ਨਵਾਂਸ਼ਹਿਰ ਦਾ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ ਹੈ। ਰਿਟਾ ਚੀਫ ਇੰਜਨੀਅਰ ਨਰਿੰਦਰ ਸਿੰਘ ਸਿੱਧੂ ਬਟਾਲਾ ਨੂੰ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ।

ਜਿਹਨਾਂ ਸਾਬਕਾ ਫੌਜੀ ਵੀਰਾਂ ਨੂੰ ਇਸ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਰਿਟਾ ਕੈਪਟਨ ਪ੍ਰੀਤਮ ਸਿੰਘ ਲੁਧਿਆਣਾ, ਰਿਟਾ ਵਾਰੰਟ ਅਫਸਰ ਗੁਰਮੇਲ ਸਿੰਘ ਸੰਗਤਪੁਰਾ ਮੈਂਬਰ ਐਸ.ਜੀ.ਪੀ.ਸੀ ਅਤੇ ਰਿਟਾ ਇੰਜਨੀਅਰ ਰਣਜੀਤ ਸਿੰਘ ਸਿੱਧੂ ਮੋਹਾਲੀ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਰਿਟਾ ਸੂਬੇਦਾਰ ਮੇਜਰ ਅਮਰਜੀਤ ਸਿੰਘ ਦਰਾਜ ਅਤੇ ਰਿਟਾ ਸੂਬੇਦਾਰ ਰੋਸ਼ਨ ਸਿੰਘ ਨਾਭਾ ਨੂੰ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਰਿਟਾ ਲੈਫਟੀਨੈਂਟ ਭੋਲਾ ਸਿੰਘ ਸਿੱਧੂ ਬਰਨਾਲ ਨੂੰ ਵਿੰਗ ਦਾ ਕੈਸ਼ੀਅਰ ਅਤੇ ਰਿਟਾ ਕਰਨਲ ਸੁਰਜੀਤ ਸਿੰਘ ਚੀਮਾ ਸੰਗਰੂਰ ਨੂੰ ਲੀਗਲ ਐਡਵਾਈਜਰ ਬਣਾਇਆ ਗਿਆ ਹੈ।

ਜਿਹਨਾਂ ਸਾਬਕਾ ਸੈਨਿਕ ਆਗੂਆਂ ਨੂੰ ਵਿੰਗ ਦਾ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਰਿਟਾ ਕੈਪਟਨ ਵਿਕਰਮ ਸਿੰਘ ਮਾਂਗੇਵਾਲ, ਰਿਟਾ ਸੂਬੇਦਾਰ ਹਰਦੀਪ ਸਿੰਘ ਕਾਲੇਕਾ ਮੋਗਾ, ਰਿਟਾ ਹਵਾਲਦਾਰ ਹਰਿੰਦਰ ਸਿੰਘ ਅੰਮ੍ਰਿਤਸਰ, ਰਿਟਾ ਹਵਾਲਦਾਰ ਬੇਅੰਤ ਸਿੰਘ ਨਵਾਂਸਹਿਰ, ਰਿਟਾ ਹਵਾਲਦਾਰ ਸੁਰਜੀਤ ਮਸੀਹ, ਰਿਟਾ ਹਵਾਲਦਾਰ ਅਜੈਬ ਸਿੰਘ ਉਗਰਾਹਾਂ ਅਤੇ ਰਿਟਾ ਹਵਾਲਦਾਰ ਪਿਆਰ ਸਿੰਘ ਪਟਿਆਲਾ ਦੇ ਨਾਮ ਸ਼ਾਮਲ ਹਨ।

ਡਾ. ਚੀਮਾ ਨੇ ਦੱਸਿਆ ਕਿ ਜਿਹਨਾਂ ਸਾਬਕਾ ਸੈਨਿਕ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਰਿਟਾ ਕੈਪਟਨ ਈਸ਼ਬਰ ਸਿੰਘ ਸੰਧੂੁ ਨੂੰ ਅੰਮਿਤਸਰ ਦਿਹਾਤੀ, ਰਿਟਾ ਵਾਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ ਨੂੰ ਜਿਲਾ ਬਰਨਾਲਾ ਅਤੇ ਰਿਟਾ ਕੈਪਟਨ ਵਿਕਰਮ ਸਿੰਘ ਨੂੂੰ ਬਰਨਾਲਾ ਦਾ ਸਰਪ੍ਰਸਤ, ਰਿਟਾ ਸੂੁਬੇਦਾਰ ਮੇਜਰ ਜਸਵੀਰ ਸਿੰਘ ਭੜੀ ਨੂੰ ਜਿਲ਼ਾ ਫਤਿਹਗੜ੍ਹ ਸਾਹਿਬ, ਰਿਟਾ ਕੈਪਟਨ ਜਸਵੰਤ ਸਿੰਘ ਨੂੰ ਜਿਲਾ ਹੁਸ਼ਿਆਰੁਪਰ, ਰਿਟਾ ਸੂਬੇਦਾਰ ਦਰਸ਼ਨ ਸਿੰਘ ਭੱਟੀ ਨੂੰ ਜਿਲਾ ਫਰੀਦਕੋਟ, ਰਿਟਾਂ ਕੈਪਟਨ ਲਖਵਿੰਦਰ ਸਿੰਘ ਨੂੰ ਜਿਲਾ ਕਪੂਰਥਲਾ, ਰਿਟਾਂ ਸੂਬੇਦਾਰ ਅਨੂਪ ਸਿੰਘ ਨੂੰ ਲੁਧਿਆਣਾ ਸਹਿਰੀ, ਰਿਟਾਂ ਸੂਬੇਦਾਰ ਮੇਜਰ ਗੁਰਮੀਤ ਸਿੰਘ ਤਲਵੰਡੀ ਨੂੰ ਜਿਲਾ ਮੋਗਾ, ਰਿਟਾ ਕੈਪਟਨ ਗੁਰਮੀਤ ਸਿੰਘ ਤਾਜਪੁਰ ਨੂੰ ਜਿਲਾ ਰੋਪੜ, ਰਿਟਾ ਕੈਪਟਨ ਜਗਰੂੁਪ ਸਿੰਘ ਸਿੱਧੂ ਨੂੰ ਜਿਲਾ ਸੰਗਰੂੁਰ, ਰਿਟਾ ਕੈਪਟਨ ਲੱਖਾ ਸਿੰਘ ਨੂੰ ਪੁਲਿਸ ਜਿਲਾ ਬਟਾਲਾ, ਰਿਟਾ ਕੈਪਟਨ ਪ੍ਰਗਟ ਸਿੰਘ ਢਿੱਲੋਂ ਨੂੰ ਤਰਨ ਤਾਰਨ, ਰਿਟਾ ਕੈਪਟਨ ਬਲਦੇਵ ਸਿੰਘ ਅਟਾਰੀ ਨੂੰ ਸ੍ਰੀ ਮੁਕਤਸਰ ਸਾਹਿਬ, ਰਿਟਾ ਕੈਪਟਨ ਗੁਲਜਾਰ ਸਿੰਘ ਸਰਦੂਲਗੜ੍ਹ ਨੂੰ ਜਿਲਾ ਮਾਨਸਾ, ਰਿਟਾ ਕੈਪਟਨ ਖੁਸ਼ਵੰਤ ਸਿੰਘ ਢਿੱਲੋਂ ਨੂੂੰ ਪਟਿਆਲਾ ਦਿਹਾਤੀ, ਰਿਟਾ ਸੂਬੇਦਾਰ ਬਲਦੇਵ ਸਿੰਘ ਨੂੰ ਬਠਿੰਡਾ ਸ਼ਹਿਰੀ, ਰਿਟਾ ਕੈਪਟਨ ਗੁਰਪਾਲ ਸਿੰਘ ਮਜਾਰੀ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਰਿਟਾ ਕੈਪਟਨ ਬਲੋਰਾ ਸਿੰਘ ਨੂੰ ਪੁਲਿਸ ਜਿਲਾ ਜਗਰਾਉਂ ਦਾ ਪ੍ਰਧਾਨ ਬਣਾਇਆ ਗਿਆ ਹੈ।

ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਾਕੀ ਜਥੇਬੰਦਕ ਢਾਂਚੇ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।