ਸਫ਼ਾਈ ਕਰਮਚਾਰੀਆਂ ਫੂਕਿਆ ਸੂਬਾ ਸਰਕਾਰ ਦਾ ਪੁਤਲਾ, ਕੀਤੀ ਨਾਅਰੇਬਾਜ਼ੀ

0
20

ਟਾਂਡਾ ਉੜਮੁੜ (TLT) ਨਗਰ ਕੌਂਸਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖ਼ਿਲ਼ਾਫ਼ ਆਪਣਾ ਵਿਰੋਧ ਦਰਜ ਕਰਾਉਂਦੇ ਹੋਏ ਸਰਕਾਰੀ ਹਸਪਤਾਲ ਚੌਂਕ ਟਾਂਡਾ ਵਿਖੇ ਕੈਪਟਨ ਸਰਕਾਰ ਦੀ ਅਰਥੀ ਫੂਕ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਨਗਰ ਕੌਂਸਲ ਦੇ ਸੇਵਾਮੁਕਤ ਕਰਮਚਾਰੀਆਂ ਨੇ ਵੀ ਇਸ ਰੋਸ ਦਿਖਾਵੇ ਚ ਸ਼ਮੂਲੀਅਤ ਕੀਤੀ। ਇਸ ਮੌਕੇ ਕਰਮਚਾਰੀ ਸੰਗਠਨ ਦੇ ਟਾਂਡਾ ਤੋਂ ਪ੍ਰਧਾਨ ਤਰਸੇਮ ਲਾਲ, ਸਫਾਈ ਯੂਨੀਅਨ ਦੀ ਪ੍ਰਧਾਨ ਮਾਇਆ, ਮਿਊਂਸੀਪਲ ਪੈਂਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ, ਸ਼ਿੰਗਾਰਾ ਸਿੰਘ ਆਦਿ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਬੋਲਦਿਆਂ ਪ੍ਰਧਾਨ ਤਰਸੇਮ ਲਾਲ ਤੇ ਮਾਇਆ ਨੇ ਆਖਿਆ ਕਿ ਨਗਰ ਕੌਂਸਲ ਕਰਮਚਾਰੀਆਂ ਪਿਛਲੇ 30 ਦਿਨਾਂ ਤੋਂ ਕੰਮਕਾਜ ਠੱਪ ਕਰਕੇ ਹੜਤਾਲ ਤੇ ਬੈਠੇ ਹਨ ਪਰ ਸਰਕਾਰ ਆਪਣੇ ਅੜੀਅਲ ਰਵੱਈਏ ਕਾਰਨ ਕਰਮਚਾਰੀਆਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਕੇ ਬੈਠੀ ਹੈ। ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਭੁਗਤਣਾ ਪਵੇਗਾ। ਆਗੂਆਂ ਕਿਹਾ ਕਿ ਸੂਬਾ ਸਰਕਾਰ ਅੜੀਅਲ ਰਵੱਈਏ ਨੂੰ ਛੱਡ ਕੇ ਨਗਰ ਕੌਂਸਲ ਕਰਮਚਾਰੀਆਂ ਦੀਆਂ ਮੰਗਾਂ ਸਰਕਾਰ ਠੇਕੇਦਾਰੀ ਸਿਸਟਮ ਖਤਮ ਕਰ ਕੇ ਕੱਚੇ ਕਾਮੇ ਪੱਕੇ ਕਰੇ, ਕਰਮਚਾਰੀਆਂ ਦੀ ਘਾਟ ਕਾਰਨ 50 – 50 ਮੁਲਜ਼ਾਮ ਭਰਤੀ ਕਰੇ, ਪੁਰਾਣੀ ਪੈਨਸ਼ਨ ਬਹਾਲ ਕਰੇ, ਤਨਖਾਹ ਵਧਾਈ ਜਾਵੇ ਆਦਿ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ। ਆਗੂਆਂ ਆਖਿਆ ਜੇਕਰ ਸਰਕਾਰ ਦਾ ਉਨ੍ਹਾਂ ਪ੍ਰਤੀ ਅੜੀਅਲ ਰਵੱਈਆ ਇਹੋ ਜਿਹਾ ਰਿਹਾ ਤਾਂ ਉਹ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ। ਇਸ ਮੌਕੇ ਸਫਾਈ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਵੀ ਜਗਾ ਜਗ੍ਹਾ ਲੱਗੇ ਕੂੜੇ ਦੇ ਢੇਰ ਹਟਾਉਣ ਦੀ ਕੋਸ਼ਿਸ਼ ਕੀਤੀ ਤਾ ਉਹ ਉਸ ਵਿਅਕਤੀ ਖਿਲਾਫ ਵੀ ਸੰਘਰਸ਼ ਸ਼ੁਰੂ ਕਰ ਦੇਣਗੇ। ਇਸ ਮੌਕੇ ਰਾਕੇਸ਼ ਕੁਮਾਰ, ਤਰਸੇਮ ਲਾਲ, ਸ਼ੀਤਲ ਕੁਮਾਰ, ਰਵਿਪਾਲ ਵਿੱਕੀ, ਅਜੇ ਖੋਸਲਾ, ਅਵਿਨਾਸ਼ ਕੁਮਾਰ,ਅਨੂ, ਦੀਪਕ ਮੱਟੂ, ਮੰਗੂ ਰਾਮ ਪੂਨਮ, ਰੂਬੀ, ਸੋਮ ਨਾਥ, ਨਰਿੰਦਰ ਪ੍ਰਵੇਸ਼, ਅਮਰੀਕ ਸਿੰਘ, ਅਸ਼ੋਕ ਕੁਮਾਰ, ਸੁਖਵਿੰਦਰ ਕੌਰ, ਦੀਪਕ, ਪੂਜਾ, ਅਜੇ ਕੁਮਾਰ, ਪ੍ਰਦੀਪ ਕੁਮਾਰ, ਪਿੰਕੀ, ਰੀਨਾ, ਅਸ਼ਵਨੀ, ਮਦਨ ਲਾਲ, ਰਮਾ ਆਦਿ ਮੌਜੂਦ ਸਨ ।