ਅੱਜ ਪੰਜਾਬ ਭਰ ਦੇ ਡੀਸੀ ਦਫ਼ਤਰਾਂ ‘ਚ 17 ਦਿਨ ਬਾਅਦ ਪਰਤੇ ਹੜਤਾਲੀ ਮੁਲਾਜ਼ਮ

0
60

ਜਲੰਧਰ (ਹਰਪ੍ਰੀਤ ਕਾਹਲੋਂ) ਬੀਤੀ 24 ਮਈ ਤੋਂ ਸਮੂਹਿਕ ਛੁੱਟੀ ਉਤੇ ਚੱਲ ਰਹੇ ਪੰਜਾਬ ਦੇ ਡੀਸੀ ਦਫ਼ਤਰਾਂ ਦਾ ਸਟਾਫ਼ ਨੇ ਅੱਜ ਕੰਮ ’ਤੇ ਪਰਤਣ ਦਾ ਫੈਸਲਾ ਕਰ ਲਿਆ ਹੈ। ਬੀਤੇ ਦਿਨ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਦੀ ਹੋਈ ਮੁਲਾਕਾਤ ਦੇ ਮੱਦੇਨਜ਼ਰ 2 ਦਿਨ ਭਾਵ 10 ਅਤੇ 11 ਜੂਨ (ਵੀਰਵਾਰ ਅਤੇ ਸ਼ੁੱਕਰਵਾਰ) ਦੀ ਹੜਤਾਲ ਮੁਲਤਵੀ ਕੀਤੀ ਹੈ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਮੁੜ ਸਮੂਹਿਕ ਛੁੱਟੀਆਂ ਲੈ ਕੇ ਕੰਮਕਾਜ ਠੱਪ ਕਰ ਦੇਣਗੇ। ਦੱਸ ਦੇਈਏ ਕਿ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਨੇ ਮੰਗਾਂ ਦਾ ਨਿਪਟਾਰਾ ਕਰਨ ਲਈ 1 ਹਫ਼ਤੇ ਦਾ ਸਮਾਂ ਮੰਗਿਆ ਸੀ ਪਰ ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਨੇ 4 ਸਾਲਾਂ ਦੌਰਾਨ ਮੰਗਾਂ ਨਹੀਂ ਮੰਨੀਆਂ, ਉਸ ਉਪਰ ਭਰੋਸਾ ਕਰਨਾ ਮੁਸ਼ਕਲ ਹੈ।