ਕਾਤਲ ਪਤੀ ਨੇ ਕੀਤੀ ਖੁਦਕੁਸ਼ੀ, ਘਰੇਲੂ ਕਲੇਸ਼ ਕਾਰਨ ਕੀਤਾ ਸੀ ਪਤਨੀ ਦਾ ਕਤਲ

0
75

ਬਠਿੰਡਾ (TLT)
ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿਚ ਆਪਣੀ ਪਤਨੀ ਨੂੰ ਕਤਲ ਕਰਨ ਵਾਲੇ ਗੁਰਮੀਤ ਸਿੰਘ ਪੁੱਤਰ ਪੂਰਨ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ ਹੈ। ਗੁਰਮੀਤ ਸਿੰਘ ਨੇ ਮੰਗਲਵਾਰ ਵੱਡੇ ਤੜਕੇ ਆਪਣੀ ਪਤਨੀ ਬਿੰਦਰ ਕੌਰ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਫਰਾਰ ਚੱਲ ਰਿਹਾ ਸੀ।ਪੁਲਿਸ ਨੇ ਉਸ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਸੀ।
ਬੁੱਧਵਾਰ ਸਵੇਰੇ ਪਿੰਡ ਘਸੋਖਾਨਾ ਦੇ ਲੋਕਾਂ ਨੇ ਵਾਟਰ ਵਰਕਸ ਦੀ ਡਿੱਗੀ ਵਿਚ ਇਕ ਲਾਸ਼ ਤੈਰਦੀ ਹੋਈ ਦੇਖੀ ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਥਾਣਾ ਮੌੜ ਮੰਡੀ ਦੀ ਪੁਲਿਸ ਨੇ ਲਾਸ਼ ਨੂੰ ਵਾਟਰ ਵਰਕਸ ਦੀ ਡਿੱਗੀ ਵਿੱਚੋਂ ਬਾਹਰ ਕੱਢਿਆ ਤਾਂ ਪਤਾ ਲੱਗਾ ਕਿ ਉਕਤ ਲਾਸ਼ ਗੁਰਮੀਤ ਸਿੰਘ ਵਾਸੀ ਭਾਈ ਬਖਤੌਰ ਦੀ ਹੈ, ਜਿਸ ਨੇ ਮੰਗਲਵਾਰ ਨੂੰ ਸਵੇਰੇ ਆਪਣੀ ਪਤਨੀ ਬਿੰਦਰ ਕੌਰ ਦਾ ਕਤਲ ਕੀਤਾ ਸੀ।