ਫਗਵਾੜਾ ਦੇ ਇਸ ਕਲਾਕਾਰ ਨੇ ਕੀਤੀ ਕੋਰੋਨਾ ਨਿਯਮਾਂ ਦੀ ਉਲੰਘਣਾ ,ਪੁਲਿਸ ਨੇ ਕੀਤਾ ਗ੍ਰਿਫਤਾਰ,

0
116

ਫਗਵਾੜਾ (TLT)
ਪੰਜਾਬੀ ਗਾਇਕ ਖਾਨ ਸਾਬ ਨੂੰ ਫਗਵਾੜਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਕਰਫ਼ਿਊ ਦੌਰਾਨ ਜਨਮ ਦਿਨ ਮਨਾਇਆ ਗਿਆ ਸੀ। ਖਾਨ ਸਾਬ ਦੀ ਗ੍ਰਿਫਤਾਰੀ ਦਾ ਕਾਰਨ ਆਪਣੇ ਬਰਥਡੇ ਪਾਰਟੀ ‘ਤੇ ਇਕੱਠ ਕਰਨਾ ਹੈ। ਬੀਤੇ ਦਿਨ ਖਾਨ ਸਾਬ ਦਾ ਜਨਮ ਦਿਨ ਸੀ ਤੇ ਖਾਨ ਸਾਬ ਆਪਣਾ ਜਨਮ ਦਿਨ ਆਪਣੇ ਫਗਵਾੜਾ ਵਾਲੇ ਘਰ ਵਿੱਚ ਹੀ ਮਨਾ ਰਹੇ ਸੀ।
ਇਸ ਦੌਰਾਨ ਉਨ੍ਹਾਂ ਨੇ ਆਪਣੇ ਘਰ ਵਿੱਚ ਕਾਫੀ ਭੀੜ ਇਕੱਠੀ ਕਰ ਲਈ। ਉਨ੍ਹਾਂ ਦੇ ਬਰਥਡੇ ਸੈਲੀਬ੍ਰੇਸ਼ਨ ਲਈ ਜਲੰਧਰ ਦਾ ਇੱਕ ਮਿਊਜ਼ਿਕ ਬੈਂਡ ਵੀ ਆਇਆ। ਕੋਰੋਨਾ ਗਾਈਡਲਾਈਨਜ਼ ਕਰਕੇ ਹਰ ਪਾਸੇ ਇਕੱਠ ਕਰਨ ਦੀਆਂ ਪਾਬੰਦੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਆਪਣੇ ਘਰ ਤੇ ਘਰ ਬਾਹਰ ਇਨ੍ਹਾਂ ਲੋਕਾਂ ਦਾ ਇਕੱਠ ਕੀਤਾ।
ਖਾਨ ਸਾਬ ਦਾ ਜਦ ਇਹ ਵੀਡੀਓ ਬਾਹਰ ਵਾਇਰਲ ਹੋਇਆ, ਫਗਵਾੜਾ ਪੁਲਿਸ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਖਾਨ ਸਾਬ ਦੇ ਨਾਲ ਉਨ੍ਹਾਂ ਦੇ 4 ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸਭ ‘ਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਧਾਰਾ 188 ਦੇ ਤਹਿਤ ਖਾਨ ਸਾਬ ਤੇ ਉਨ੍ਹਾਂ ਦੇ 4 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।