ਫ਼ਿਰੋਜ਼ਪੁਰ ਪੁਲਿਸ ਵਲੋਂ ‘ਚਾਈਨਾ ਡੋਰ’ ਸਮੇਤ ਇਕ ਵਿਅਕਤੀ ਕਾਬੂ

0
63

ਫਿਰੋਜ਼ਪੁਰ (TLT) ਥਾਣਾ ਸਿਟੀ ਫ਼ਿਰੋਜ਼ਪੁਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮਨੁੱਖੀ ਜੀਵਾਂ ਤੇ ਪਰਿੰਦਿਆਂ ਲਈ ਜਾਨਲੇਵਾ ਪਾਬੰਦੀ ਸ਼ੁਦਾ ਚਾਈਨਾ ਡੋਰ ਦਾ ਜ਼ਖ਼ੀਰਾ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਖ਼ਬਰ ਦੀ ਇਤਲਾਹ ‘ਤੇ ਕੀਤੀ ਕਾਰਵਾਈ ਵਿਚ ਪੁਲਿਸ ਨੇ ਸਟੋਰ ਕੀਤੀ 6 ਹਜ਼ਾਰ ਤੋਂ ਵੀ ਵੱਧ ਗੱਟੂ ਚਾਈਨਾ ਡੋਰ ਨਾਲ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਮੁਤਾਬਕ ਗੁਪਤ ਸੂਤਰਾਂ ਅਨੁਸਾਰ ਫਿਰੋਜ਼ਪੁਰ ਸ਼ਹਿਰ ਦੇ ਮੇਨ ਬਜ਼ਾਰ ‘ਚ ਖ਼ਬਰੀ ਦੀ ਇਤਲਾਹ ‘ਤੇ ਛਾਪੇਮਾਰੀ ਕਰਦਿਆਂ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਉਧਰ ਥਾਣਾ ਸਿਟੀ ਨਾਲ ਸਬੰਧਤ ਇਕ ਮੁਲਾਜ਼ਮ ਵੱਲੋਂ ਵੀ ‘ਆਫ ਦਾ ਰਿਕਾਰਡ’ ਇਸ ਰੇਡ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਅਧਿਕਾਰੀ ਕੁੱਝ ਵਧੇਰੇ ਜਾਣਕਾਰੀ ਦੇਣ ਤੋਂ ਫਿਲਹਾਲ ਟਾਲਾ ਵੱਟ ਰਹੇ ਹਨ।