ਕਾਨਪੁਰ ’ਚ ਬਸ ਤੇ ਟੈਂਪੋ ਦੀ ਟੱਕਰ ’ਚ 17 ਦੀ ਮੌਤ, ਪੀਐੱਮ ਮੋਦੀ ਤੇ ਸੀਐੱਮ ਯੋਗੀ ਨੇ ਪ੍ਰਗਟਾਇਆ ਦੁੱਖ

0
32

ਕਾਨਪੁਰ (TLT) ਕਾਨਪੁਰ ’ਚ ਮੰਗਲਵਾਰ ਦੀ ਰਾਤ ਬੇਹੱਦ ਮੰਦਭਾਗੀ ਸਾਬਿਤ ਹੋਈ। ਇੱਥੇ ਸਚੇਂਡੀ (sachendi) ’ਚ ਕਿਸਾਨ ਨਹਿਰ ਦੇ ਕੋਲ ਵੱਡੇ ਸੜਕ ਹਾਦਸੇ ’ਚ 17 ਲੋਕਾਂ ਦੀ ਮੌਤ ਹੋ ਗਈ ਹੈ। ਇਹ ਗਿਣਤੀ ਵਧ ਵੀ ਸਕਦੀ ਹੈ।

ਕਾਨਪੁਰ ਨਗਰ ਦੇ ਸਚੇਂਡੀ ਥਾਣੇ ਕੋਲ ਕਾਨਪੁਰ-ਇਟਾਵਾ ਹਾਈਵੇ ’ਤੇ ਗਦਨਖੇੜਾ ਪਿੰਡ ਸਾਹਮਣੇ ਬੇਕਾਬੂ ਬੱਸ ਗ਼ਲਤ ਰਸਤੇ ਤੋਂ ਆ ਰਹੇ ਟੈਂਪੋ ਨੂੰ ਘੜੀਸਦੀ ਹੋਈ ਟੋਏ ’ਚ ਜਾ ਪਲਟੀ। ਇਨ੍ਹਾਂ ਦੋਵਾਂ ਗੱਡੀਆਂ ’ਚ ਵੱਡੀ ਗਿਣਤੀ ’ਚ ਸਵਾਰੀਆਂ ਸਵਾਰ ਸਨ।

ਮੰਗਲਵਾਰ ਰਾਤ ਕਰੀਬ ਸਵਾ 8 ਵਜੇ ਹੋਏ ਹਾਦਸੇ ’ਚ 17 ਲੋਕਾਂ ਦੀ ਮੌਤ ਹੋ ਗਈ, ਜਦਕਿ 18 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਹੈ। ਸਾਰੇ ਮਿ੍ਰਤਕ ਲਾਲਹੇਪੁਰ ਤੇ ਈਸ਼ਵਰੀਗੰਜ ਦੇ ਰਹਿਣ ਵਾਲੇ ਸਨ। ਇਸ ਹਾਦਸੇ ਤੋਂ ਬਾਅਦ ਬਸ ਦੇ ਚਾਲਕ ਤੇ ਕੰਡਕਟਰ ਦੋਵੇਂ ਫਰਾਰ ਹੋ ਗਏ। ਦੇਰ ਰਾਤ ਕਈ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ।
ਇਸ ਦੇ ਨਾਲ ਹੀ ਕਾਨਪੁਰ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਦੁੱਖ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਕਾਨਪੁਰ ‘ਚ ਸੜਕ ਹਾਦਸਾ ਬਹੁਤ ਦੁਖੀ ਹੈ। ਇਸ ਹਾਦਸੇ ‘ਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਹਨ। ਮੈਂ ਉਨ੍ਹਾਂ ਦੇ ਪਰਿਵਾਰਾਂ ਨਾਲ ਸੋਗ ਜ਼ਾਹਰ ਕਰਦਾ ਹਾਂ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ‘ਚੋਂ ਦੋ ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ।