ਨੌਜਵਾਨਾਂ ਲਈ ਫਾਰਨ ਸਟੱਡੀ ਅਤੇ ਪਲੇਸਮੈਂਟ ਸੈਲ ਸਥਾਪਿਤ ਕਰੇਗਾ ਰੋਜ਼ਗਾਰ ਵਿਭਾਗ

0
57

ਵਿਦੇਸ਼ ਵਿਚ ਕੰਮ ਅਤੇ ਪੜ੍ਹਾਈ ਕਰਨ ਦੇ ਚਾਹਵਾਨਾਂ ਲੈ ਸਕਣਗੇ ਲਾਭ

ਕਪੂਰਥਲਾ (TLT)
ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਮਿਸ਼ਨ ਘਰ- ਘਰ ਰੋਜ਼ਗਾਰ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਰੋਜ਼ਗਾਰ ਹਾਸਿਲ ਕਰਨ ਦੇ ਕਾਬਿਲ ਬਨਾਉਣ ਲਈ ਰੋਜ਼ਗਾਰ ਉਤਪਾਦਨ ਤੇ ਸਕਿੱਲ ਡਿਵੈਲਪਮੈਂਟ ਤੇ ਟ੍ਰੇਨਿੰਗ ਵਿਭਾਗ ਵਲੋਂ ਵਿਦੇਸ਼ੀ ਪੜ੍ਹਾਈ ਅਤੇ ਪਲੇਸਮੈਂਟ ਸੈਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਵਿੱਚ ਵਿਦੇਸ ਜਾ ਕੇ ਪੜ੍ਹਾਈ ਕਰਨ ਵਾਲੇ ਜਾਂ ਨੌਕਰੀ ਕਰਨ ਵਾਲੇ ਚਾਹਵਾਨ ਨੌਜਵਾਨਾਂ ਦੀ ਮੁਫਤ ਕਾਊਂਸਲਿੰਗ ਕੀਤੀ ਜਾਵੇਗੀ। 

ਇਸ ਤਹਿਤ ਦੂਸਰੇ ਬੈਂਚ ਦੀ ਕਾਊਂਸਲਿੰਗ ਲਈ 10 ਜੂਨ ਤੋਂ ਰਜਿਸਟ੍ਰੇਸ਼ਨ ਸੁਰੂ ਹੋ ਰਹੀ ਹੈ, ਜਿਸ ਦੌਰਾਨ ਇਸ ਕਾਊਂਸਲਿੰਗ ਦੌਰਾਨ ਪ੍ਰਾਰਥੀਆਂ ਨੂੰ ਵਿਦੇਸ਼ ਜਾਣ ਬਾਰੇ ਪਾਰਦਰਸ਼ੀ ਅਤੇ ਸਪੱਸ਼ਟ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਪ੍ਰਾਰਥੀ ਨੂੰ ਵਿਦੇਸ਼ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ । 

ਕਪੂਰਥਲਾ ਜਿਲ੍ਹੇ ਨਾਲ ਸਬੰਧਿਤ ਜਿਹੜੇ ਪ੍ਰਾਰਥੀ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਇਛੁੱਕ ਹਨ ਉਹ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਕਪੂਰਥਲਾ ਦੇ ਲਿੰਕ https://tinyurl.com/foreignstudykpt ਤੇ ਰਜਿਸਟਰ ਕਰ ਸਕਦੇ ਹਨ ਅਤੇ ਜਿਹੜੇ ਪ੍ਰਾਰਥੀ ਵਿਦੇਸ ਵਿੱਚ ਨੌਕਰੀ ਕਰਨ ਦੇ ਇਛੁੱਕ ਹਨ ਉਹ ਲਿੰਕ httpsz://tinyurl.com/foreignplacementkpt ਤੇ ਰਜਿਸਟਰ ਕਰ ਸਕਦੇ ਹਨ।

ਪ੍ਰਾਰਥੀ ਹੋਰ ਜਾਣਕਾਰੀ ਲੈਣ ਲਈ ਕਿਸੇ ਵੀ ਕੰਮ ਵਾਲੇ ਦਿਨ ਡੀ.ਬੀ.ਈ.ਈ, ਕਪੂਰਥਲਾ ਵਿੱਚ ਆ ਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਕੈਰੀਅਰ ਕਾਊਂਸਲਰ ਗੋਰਵ ਕੁਮਾਰ 96469-06412 ਨਾਲ ਸੰਪਰਕ ਕੀਤਾ ਜਾਵੇ।