ਪੁਲਿਸ ਨੇ ਨਾਬਾਲਗ ਲੜਕੀ ਨੂੰ ਉਸ ਦੇ ਮਾਪਿਆਂ ਦੇ ਕੀਤਾ ਸਪੁਰਦ

0
48

ਬਲਾਚੌਰ (TLT) ਮੁੱਖ ਥਾਣਾ ਅਫ਼ਸਰ ਬਲਾਚੌਰ ਸਿਟੀ ਸਬ: ਇੰਸਪੈਕਟਰ ਗੁਰਮੀਤ ਸਿੰਘ ਨੇ 14-15 ਸਾਲਾਂ ਦੀ ਇਕ ਨਾਬਾਲਗ ਲੜਕੀ ਨੂੰ ਉਸ ਦੇ ਮਾਪਿਆਂ ਦੇ ਸਪੁਰਦ ਕੀਤਾ | ਉਨ੍ਹਾਂ ਦੱਸਿਆਂ ਕਿ ਇਹ ਲੜਕੀ (ਮਾਪਿਆਂ ਦੇ ਦੱਸਣ ਮੁਤਾਬਿਕ) ਵਾਰਡ ਨੰਬਰ 9 ਕੁਰਾਲੀ ਵਿਖੇ ਕੱਲ੍ਹ ਸਵੇਰ ਸਮੇਂ ਆਪਣੇ ਘਰੋਂ ਦਹੀ ਲੈਣ ਲਈ ਬਾਜ਼ਾਰ ਗਈ ਸੀ, ਪਰ ਮੁੜ ਵਾਪਸ ਨਹੀ ਪਰਤੀ।ਉਨ੍ਹਾਂ ਦੱਸਿਆਂ ਕਿ ਦਿਮਾਗ਼ੀ ਤੌਰ ‘ਤੇ ਕਮਜ਼ੋਰ ਇਹ ਲੜਕੀ ਹੁਣ ਮਾਪਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ |