ਕੈਨੇਡਾ ’ਚ ਟਰੱਕ ਡਰਾਈਵਰ ਨੇ ਮੁਸਲਿਮ ਪਰਿਵਾਰ ਦੇ 5 ਮੈਂਬਰਾਂ ’ਤੇ ਚੜਾਇਆ ਟਰੱਕ, 4 ਦੀ ਮੌਤ

0
105

ਓਟਾਵਾ : ਕੈਨੇਡਾ ਦੇ ਦੱਖਣੀ ਸੂਬੇ ਓਨਟਾਰੀਓ ਵਿਚ ਇਕ ਟਰੱਕ ਚਾਲਕ ਨੇ ਮੁਸਲਿਮ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਟਰੱਕ ਚਡ਼ਾ ਦਿੱਤਾ। ਹਮਲੇ ਵਿਚ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਇਕ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਾਇਆ ਗਿਆ।

ਪੁਲਿਸ ਨੇ ਕਿਹਾ ਕਿ ਇਹ ਕਿ ਘਡ਼ੀ ਹੋਈ ਸਾਜਿਸ਼ ਤਹਿਤ ਹਮਲਾ ਹੋਇਆ ਸੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਪਾਲ ਵਾਈਟ ਨੇ ਦੱਸਿਆ ਕਿ ਘਟਨਾ ਐਤਵਾਰ ਸ਼ਾਮ ਦੀ ਹੈ। ਹਮਲੇ ਤੋਂ ਬਾਅਦ 20 ਸਾਲਾ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ਤੋਂ ਕਰੀਬ 7 ਕਿਲੋਮੀਟਰ ਦੂਰ ਇਕ ਮਾਲ ਤੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਨੇ ਦੱਸਿਆ ਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਇਹ ਇਕ ਨਫਰਤ ਭਰੀ ਘਡ਼ੀ ਹੋਈ ਸਾਜਿਸ਼ ਤਹਿਤ ਹਮਲਾ ਕੀਤਾ ਗਿਆ ਸੀ। ਮੰੰਨਿਆ ਜਾ ਰਿਹਾ ਹੈ ਕਿ ਪੀਡ਼ਤਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਮੁਸਲਿਮ ਸਨ।ਲੰਦਨ ਵਿਚ ਮੇਅਰ ਐਡ ਹੋਲਡਰ ਨੇ ਦੱਸਿਆ ਕਿ ਪੀਡ਼ਤਾਂ ਦੇ ਨਾਂ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਵਿਚ ਇਕ 74 ਸਾਲ ਦੀ ਔਰਤ, ਇਕ 46 ਸਾਲਾ ਔਰਤ ਅਤੇ ਇਕ 15 ਸਾਲਾ ਲਡ਼ਕੀ ਸ਼ਾਮਲ ਹੈ। ਹਮਲੇ ਵਿਚ ਜ਼ਖ਼ਮੀ 9 ਸਾਲਾ ਲਡ਼ਕੇ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸਪਸ਼ਟ ਕਰਦਾ ਹਾਂ ਕਿ ਇਹ ਲੰਦਨ ਵਾਸੀ ਮੁਸਲਮਾਨਾਂ ਖਿਲਾਫ਼ ਨਫ਼ਰਤ ਭਰਿਆ ਹਮਲਾ ਸੀ।ਦੋਸ਼ੀ ਦੀ ਪਛਾਣ ਨਥਾਨੀਏਲ ਵੈਲਟਮੈਨ ਦੇ ਰੂਪ ਵਿਚ ਹੋਈ। ਉਸ ’ਤੇ ਫਸਟ ਡਿਗਰੀ ਹੱਤਿਆ ਦੇ ਚਾਰ ਮਾਮਲੇ ਅਤੇ ਹੱਤਿਆ ਦੀ ਕੋਸ਼ਿਸ਼ ਦੇ ਇਕ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ। ਸਥਾਨਕ ਅਧਿਕਾਰੀ ਦੋਸ਼ੀ ’ਤੇ ਅੱਤਵਾਦ ਦੇ ਦੋਸ਼ ਜੋਡ਼ਨ ਲਈ ਪੁਲਿਸ ਅਤੇ ਅਟਾਰਨੀ ਜਨਰਲ ਨਾਲ ਸੰਪਰਕ ਕੀਤਾ ਹੈ।